ਸੰਪਾਦਕੀ

ਕਰੋ-ਨਾ, ਡਰੋ-ਨਾ
ਦੁਨੀਆਂ 'ਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਲਈ ਦੋ ਚੀਜ਼ਾਂ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ, ਪਹਿਲੀ ਪੈਸਾ ਤੇ ਦੂਸਰਾ ਹਥਿਆਰ। ਦੁਨੀਆਂ 'ਚ ਹਰ ਦੇਸ਼ ਆਪਣਾ ਲੋਹਾ ਪੂਰੀ ਦੁਨੀਆਂ 'ਚ ਮਨਵਾਉਣਾ ਚਾਹੁੰਦਾ ਹੈ। ਰਸ਼ੀਆ ਦੇ ਟੁੱਟਣ ਤੋਂ ਪਹਿਲਾ ਸੰਸਾਰ ਵਿੱਚ ਦੋ ਦੇਸ਼ ਹੀ ਵੱਡੀਆਂ ਤਾਕਤਾਂ ਵਜੋਂ ਜਾਣੇ ਜਾਂਦੇ ਸਨ। ਇੱਕ ਅਮਰੀਕਾ ਅਤੇ ਦੂਜਾ ਰਸ਼ੀਆ। ਇਨ੍ਹਾਂ ਦੋ ਦੇਸ਼ਾਂ ਦੇ ਪੈਸੇ ਦਾ ਭਾਅ ਵੀ ਸਭ ਤੋਂ ਵੱਧ ਸੀ। ਅਮਰੀਕਾ ਦੇ 'ਚਲਾਕੀ ਯੁੱਧ' ਅੱਗੇ ਰਸ਼ੀਆ ਟੁੱਟ ਗਿਆ। ਪੈਸਾ ਬਿਖਰ ਗਿਆ। ਫਿਰ ਅਮਰੀਕਾ ਦੇ ਮੁਕਾਬਲੇ ਚੀਨ ਆ ਕੇ ਖੜ੍ਹਾ ਹੋ ਗਿਆ। ਅਜੋਕੇ ਦੌਰ ਅੰਦਰ ਸਿਰਫ਼ ਚੀਨ ਹੀ ਅਮਰੀਕਾ ਨੂੰ ਟੱਕਰ ਦੇ ਰਿਹਾ ਹੈ, ਉਹ ਵੀ ਵਿਗਿਆਨਿਕ ਤਕਨੀਕ ਦੇ ਨਾਲ, ਚੀਨ ਕੋਲ ਹਰ ਦੇਸ਼ ਆਪਣਾ ਮਜ਼ਦੂਰੀ ਦਾ ਕੰਮ ਸਸਤਾ ਤੇ ਵਧੀਆ ਕਰਵਾ ਰਿਹਾ ਹੈ। ਚੀਨ ਤੇ ਅਮਰੀਕਾ ਨੂੰ ਪਤਾ ਹੈ ਕਿ ਭਵਿੱਖ ਅੰਦਰ ਖਣਿੱਜ ਪਦਾਰਥਾਂ ਦੀ ਵਰਤੋਂ ਜ਼ਿਆਦਾ ਹੋਣ ਕਰਕੇ, ਉਨ੍ਹਾਂ ਦੀ ਘਾਟ ਵੀ ਮਹਿਸੂਸ ਹੋਵੇਗੀ। ਇਸ ਲਈ ਡਰ ਨਾਲ ਪੈਸਾ ਕਿਵੇਂ ਕਮਾਇਆ ਜਾਵੇ। ਸਾਡੀ ਸਮਝ ਮੁਤਾਬਿਕ ਇਹ ਕਰੋਨਾ ਵਾਇਰਸ ਦੋਵਾਂ ਦੇਸ਼ਾਂ ਦੀ ਦੇਣ ਹੈ ਤੇ ਉਨ੍ਹਾਂ ਦਾ ਇਹ ਪ੍ਰਯੋਗ ਸਫ਼ਲ ਹੋ ਗਿਆ ਹੈ ਤੇ ਦੋਵੇਂ ਦੇਸ਼ ਅੰਦਰੋ ਅੰਦਰੀ ਖੁਸ਼ ਹਨ।
ਹੁਣ ਦੋਵੇਂ ਦੇਸ਼ ਕਰੋਨਾ ਟੈਸਟ ਕਰਨ ਦੀਆਂ ਮਸ਼ੀਨਾਂ ਪੂਰੀ ਦੁਨੀਆਂ ਨੂੰ ਵੇਚਣਗੇ, ਪੂਰੀ ਦੁਨੀਆਂ ਵਿੱਚ ਕਰੋਨਾ ਮੁਕਤ ਦਵਾਈਆਂ ਵੇਚੀਆਂ ਜਾਣਗੀਆਂ, ਜੋ ਕਿ ਵਿਸ਼ਵ ਹੈਲਥ ਆਰਗੇਨਾਈਜੇਸ਼ਨ ਰਾਹੀਂ ਆਉਣਗੀਆਂ। ਹਰ ਛੋਟਾ ਵੱਡਾ ਡਾਕਟਰ ਆਪਣੀ ਕਲੀਨਿਕ ਸੂਚੀ ਵਿੱਚ ਕਰੋਨਾ ਮੁਕਤ ਹੋਣ ਦੀ ਦਵਾਈ ਲਿਖੇਗਾ। ਮਾਸਕਾਂ ਦਾ ਹਾਲ ਤੁਸੀਂ ਦੇਖ ਹੀ ਲਿਆ ਹੈ ਕਿ ਇੱਕ ਰੁਪਏ ਦੀ ਚੀਜ਼ ੩੦੦ ਦੀ ਮਿਲ ਰਹੀ ਹੈ। ਭਾਵ ਡਾਲਰ ਦਾ ਰੇਟ ਇੱਕ ਦੇ ਮੁਕਾਬਲੇ ੭੪ ਰੁਪਏ ਨਹੀਂ ਸਗੋਂ ੩੦੦ ਰੁਪਏ ਹੋ ਗਿਆ। ਇਸੇ ਤਰ੍ਹਾ ਦੇ ਯੂਆਨ (ਰੁਪਈਆ) ਦੀ ਕੀਮਤ ੧੧ ਰੁਪਏ ਨਹੀਂ ਸਗੋਂ ੩੦੦ ਰੁਪਏ ਹੋ ਗਈ। ਇਹ ਦੋਵੇਂ ਦੇਸ਼ ਅਮੀਰ ਬਣ ਜਾਣਗੇ। ਇਹ ਇਸ ਲਈ ਕਿਉਂਕਿ ਵਾਇਰਸ ਚੀਨ ਦੀ ਲੈਬ ਵਿੱਚੋਂ ਲੀਕ ਹੋਇਆ ਹੈ ਤੇ ਦਵਾਈ ਵੀ ਉਹੀ ਦੇਸ਼ ਵਿਕਸਤ ਕਰੇਗਾ ਤੇ ਅਮਰੀਕਾ ਉਸਦਾ ਪੁਸ਼ਟੀ ਕਰਨ ਦੇ ਹੀ ਪੈਸੇ ਖਾ ਜਾਵੇਗਾ ਅਤੇ ਅਸੀਂ ਹਮੇਸ਼ਾ ਲਈ ਕਰੋਨਾ ਦੇ ਗ਼ੁਲਾਮ ਬਣ ਜਾਵਾਂਗੇ, ਕਿਉਂਕਿ ਜ਼ਿੰਦਗੀ ਜਿਉਣ ਦਾ ਮੋਹ ਸਭ ਕੁਝ ਕਰਵਾ ਦਿੰਦਾ ਹੈ।
੧੯੮੧ ਵਿੱਚ ਇੱਕ ਲੇਖਕ 4ean Koontn ਨੇ ਆਪਣੀ ਇੱਕ ਕਿਤਾਬ ਜਿਸ ਦਾ ਨਾਮ “he 5yes of 4arkness ਦੇ ਸਫ਼ਾ ਨੰ. ੩੫੩ ਤੋਂ ੩੫੬ ਤੱਕ ਇਸ ਕਰੋਨਾ ਵਾਇਰਸ (Vuhan ੪੦੦) ਵਾਰੇ ਲਿਖਿਆ ਹੈ। ਉਹ ਦੱਸਦਾ ਹੈ ਕਿ ਚੀਨ ਦੇ ਸ਼ਹਿਰ ਬੁਹਾਨਕੇ ਦੀ ਲੈਬ ਵਿੱਚ ਇਸ ਵਾਇਰਸ ਨੂੰ ਚੋਰੀ ਚੋਰੀ ਬਣਾਇਆ ਗਿਆ ਸੀ। ਉਹ ਲਿਖਦਾ ਹੋਇਆ ਦੱਸਦਾ ਹੈ ਕਿ ਇਸ ਵਾਇਰਸ ਨੂੰ ਚੀਨ ਆਪਣੀ ਗਰੀਬ ਆਬਾਦੀ ਘਟਾਉਣ ਅਤੇ ਖੁਦ ਸੁਪਰ ਪਾਵਰ ਬਣਨ ਲਈ ਕਰੇਗਾ। ਹੁਣ ਸੋਚੋ ਕੇ ਕੁਝ ਦੇਸ਼ ਅਮਰੀਕਾ ਦੇ ਪ੍ਰਭਾਵ ਥੱਲੇ ਹਨ ਤੇ ਕੁਝ ਚੀਨ ਦੇ, ਇਸੇ ਲਈ ਇਸਦੀ ਦੱਬਕੇ ਮਾਰਕੀਟਿੰਗ ਹੋ ਰਹੀ ਹੈ। ਲੋਕ ਹੁਣ ਕੋਰਨਾ ਵਾਇਰਸ ਤੋਂ ਇਨ੍ਹਾਂ ਨਹੀਂ ਡਰ ਰਹੇ, ਜਿੰਨ੍ਹਾਂ ਕਾਲਰ ਟਿਊਨ ਤੋਂ ਡਰ ਲੱਗਦਾ ਹੈ।
ਅੰਕੜੇ ਬੋਲਦੇ ਹਨ ਕਿ ਪੂਰੀ ਦੁਨੀਆਂ ਦੀ ਆਬਾਦੀ ਲਗਭਗ ਸਾਢੇ ਸੱਤ ਅਰਬ ਹੈ, ਹੁਣ ਤੱਕ ਕਰੋਨਾ ਨਾਲ ਮਰੇ ਸਿਰਫ਼ ੬ ਹਜ਼ਾਰ, ਯਾਨੀਕਿ ਊਠ ਦੇ ਮੂੰਹ 'ਚ ਜ਼ੀਰਾ। ਇਹ ਵੀ ਤਾਂ ਮਰੇ ਕਿਉਂਕਿ ਖੇਡ ਵੱਡੀ ਹੈ, ਇਸ ਲਈ ਕੁਝ ਕੁ ਨਾ ਤਾਂ ਕੁਰਬਾਨ ਹੋਣਾ ਹੀ ਪਵੇਗਾ। ਜ਼ਰਾ ਸੋਚੋ! ਕਦੀ ਏਨ੍ਹੇ ਵੱਡੇ ਪੈਮਾਨੇ 'ਤੇ ਕਿਸੇ ਬੀਮਾਰੀ ਤੋਂ ਬਚਣ ਦਾ ਪ੍ਰਚਾਰ ਹੋਇਆ ਹੈ। ਅੱਜ ਪੂਰੀ ਦੁਨੀਆਂ 'ਚ ਲਗਭਗ ੧੬ ਲੱਖ ਲੋਕ ਟੀ.ਬੀ ਨਾਲ ਹਰੇਕ ਸਾਲ ਮਰਦੇ ਹਨ, ਜਿੰਨ੍ਹਾਂ 'ਚ ਇਕੱਲੇ ਭਾਰਤ ਅੰਦਰ 5 ਲੱਖ ਲੋਕ ਮਰਦੇ ਹਨ।
ਜੇਕਰ ਮੈਡੀਕਲ ਜਾਣਕਾਰਾਂ ਦੀ ਗੱਲ ਕਰੀਏ ਤਾਂ ੧੨੨ ਦੇਸ਼ਾਂ ਵਿੱਚ ਇਕ ਕਰੋਨੇ ਦਾ ਪ੍ਰਸਾਰ ਦੱਸਿਆ ਜਾ ਰਿਹਾ ਹੈ। ਹੁਣ ਇਨ੍ਹਾਂ ਦੇਸ਼ਾਂ ਵਿੱਚ ਕਰੋਨਾ ਵਾਇਰਸ ਟੈਸਟਿੰਗ ਮਸ਼ੀਨ, ਇਸਦੀਆਂ ਦਵਾਈਆਂ, ਮਾਸਕ ਤੇ ਕਈ ਤਰ੍ਹਾ ਦੇ ਸੈਨੇਟਾਈਜ਼ਰ ਆਉਣ ਵਾਲੇ ਦਿਨਾਂ 'ਚ ਬਾਜ਼ਾਰ ਵਿੱਚ ਉਪਲਬੱਧ ਹੋਣਗੇ। ਹੁਣ ਲੈਬੋਰਟਰੀਆਂ ਵਿੱਚ ਟੈਸਟ ਨੂੰ ਚੈਕ ਕਰਾਉਣ ਦੀ ਸੂਚੀ ਵੀ ਲੱਗੇਗੀ ਤੇ ਮਨ ਭਾਉਂਦੇ ਪੈਸੇ ਵੀ ਸ਼ੁਰੂ ਸ਼ੁਰੂ 'ਚ ਲਏ ਜਾਣਗੇ, ਫਿਰ ਸਰਕਾਰ ਖੁਦ ਸਿੱਧੀ ਖਰੀਦ ਕਰਕੇ, ਇਹਨਾਂ ਕੰਪਨੀਆਂ ਲਈ ਮੁਨਾਫ਼ੇ ਦਾ ਕੰਮ ਕਰੇਗੀ ਅਤੇ ਆਪਣੀ ਬਣਦੀ ਦਲਾਲੀ ਸਾਰੇ ਸਿਆਸੀ ਨੇਤਾ ਖਾਣਗੇ। ਗਰੀਬ ਹੋਰ ਗਰੀਬ ਹੁੰਦਾ ਮਾਰਿਆ ਜਾਵੇਗਾ। ਮੱਧ ਵਰਗੀ ਇਨਸਾਨ ਦੀ ਜ਼ਿੰਦਗੀ ਕੁਲਹਾੜ੍ਹੀ 'ਚ ਪਿਸ ਰਹੇ ਗੰਨੇ ਵਰਗੀ ਹੋ ਜਾਵੇਗੀ। ਸੋ ਆਓ! ਗੁਰਸਿੱਖ ਮਰਿਆਦਾ ਅਪਣਾਓ, ਹੱਥ ਮਿਲਾਉਣ ਨਾਲੋਂ ਹੱਥ ਜੋੜ ਕੇ ਫਤਹਿ ਬੁਲਾਓ ਅਤੇ ਲੋਕ ਸੁਖੀਏ-ਪਰਲੋਕ ਸੁਹੇਲੇ ਹੋਣ। ਇਸ ਲਈ ਕਰੋਨਾ ਤੋਂ ਡਰੋ ਨਾ। ਗੁਰੂ ਮੇਹਰ ਕਰੇ!

Share this post