ਸੰਪਾਦਕੀ
ਕੀ ਹੈ “ਸਿੱਖਨੀਤੀ”..
ਭਾਈ ਕਾਨ੍ਹ ਸਿੰਘ ਨਾਭਾ ਸਿੱਖ ਧਰਮ ਵਾਰੇ ਦੱਸਦੇ ਹੋਏ ਬਿਆਨ ਕਰਦੇ ਹਨ ਕਿ ਸਿੱਖ ਧਰਮ, ਮਨੁੱਖਾ ਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਂਪੁਰਖਾਂ ਨੇ ਰਸਤਾ ਦੱਸਿਆ ਹੈ ਉਸ ਨੂੰ ਧਰਮ ਕਹਿੰਦੇ ਹਨ ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇੱਕ ਸ਼ਿਰੋਮਣੀ ਰਸਤਾ ਉਹ ਹੈ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਦਸ ਗੁਰੂਆਂ ਨੇ ਦੱਸਿਆ ਹੈ, ਇਸ ਦਾ ਨਾਉਂ, ” ਸਿੱਖ ਧਰਮ” ਹੈ, ( ਜੋ ਛੇਵੇਂ ਪਾਤਿਸਾਹ ਤੋਂ ਬਾਅਦ ਧਰਮ ਦੇ ਨਾਲ- ਨਾਲ “ ਸਿੱਖਨੀਤੀ ਵੀ ਬਣਿਆ) ਇਸ ਧਰਮ ਦੇ ਮੋਟੇ-ਮੋਟੇ ਨਿਯਮ ਇਹ ਹਨ :-
ਧਰਮ ਦਾ ਮੁੱਖ ਮਨੋਰਥ ਸਵਰਗ ਆਦਿਕ ਲੋਕਾਂ ਦੀ ਪ੍ਰਾਪਤੀ ਨਹੀਂ, ਸਗੋਂ ਪਰਮਪਤੀ ਵਾਹਿਗੁਰੂ ਨਾਲ ਅਖੰਡ ਲਿਵ ਜੋੜ ਕੇ ਇੱਕ ਮਿੱਕ ਹੋ ਜਾਣਾ ਹੈ, । ਗਹੁ ਨਾਲ ਵਾਚੀਏ ਤਾਂ ਸਿੱਖਨੀਤੀ ਦਾ ਮੂਲ ਸਿਧਾਂਤ ,ਵਾਹਿਗੁਰੂ ਦਾ ਰੂਪ ਇਹ ਹੈ :-”ੴ ਸਤਿਗੁਰੂ ਕਰਤਾ ਪੁਰਖੁ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ,ਸੈਭੰ, ਗੁਰਪ੍ਰਸਾਦਿ,” । ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਨੂੰ ਸਮਝਾਉਣ ਦੀ ਨੀਤੀ ਹੀ “ਸਿੱਖਨੀਤੀ” ਹੈ, ਜੋ ਕਿ ਹਰ ਸ਼ਬਦ ਅੰਦਰ ਪਰਤੱਖ ਰੂਪ ਵਿੱਚ ਹਰ ਮਨੁੱਖ ਦਾ ਰਸਤਾ ਰੂਪਵਾਨ ਕਰਦੀ ਹੈ । ਇਹ ਵੱਖਰੀ ਗੱਲ ਹੈ ਕਿ ਹੁਣ ਅਸੀਂ ਇਸ ਨੀਤੀ ਨੂੰ 'ਤੇ ਧਰਮ ਨੂੰ ਲਗਭਗ ਵਿਸਾਰ ਹੀ ਚੁੱਕੇ ਹਾਂ।
ਸਿੱਖਨੀਤੀ ਨੂੰ ਸਮਝਣ ਲਈ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ ।
ਸ਼ਖ਼ਸੀ(ਅ) ਪੰਥਕ (ਕੌਮੀ)
ਸ਼ਖ਼ਸੀ ਆਚਰਣ ਦੇ ਮੋਟੇ-ਮੋਟੇ ਨੇਮ ਹਨ ,ਵਾਹਿਗੁਰੂ ਨਾਲ ਲਿਵ ਜੋੜ ਕੇ ਨਾਮ ਸਿਮਰਣ ਕਰਨਾ, ਗੁਰਬਾਣੀ ਦਾ ਪਾਠ ਸਿਧਾਂਤ ਵਿਚਾਰ ਨਾਲ ਨਿੱਤ ਕਰਨਾ, ਮਨੁੱਖਮਾਤ੍ਰ ਨੂੰ ਆਪਣੇ ਭਾਈ ਜਾਣ ਕੇ, ਜਾਤਿ ਪਾਤਿ ਅਤੇ ਦੇਸ ਦਾ ਭੇਦ ਤਯਾਗਕੇ ਪ੍ਰੇਮ ਕਰਨਾ ਅਤੇ ਨਿਸ਼ਕਾਮ ਸੇਵਾ ਕਰਨੀ, ਗ੍ਰਹਿਸਤ ਵਿੱਚ ਰਹਿ ਕੇ ਧਰਮ ਦੀ ਕਮਾਈ ਨਾਲ ਨਿਰਵਾਹ ਕਰਨਾ, ਅਵਿਦਯਾ ਮੂਲਕ ਛੂਤਛਾਤ, ਜੰਤ੍ਰ ਮੰਤ੍ਰ, ਮੂਰਤੀ ਪੂਜਾ ਅਤੇ ਅੰਨਮਤਾਂ ਦੇ ਕਰਮ ਜਾਲ ਨੂੰ ਛੱਡ ਕੇ ਗੁਰਮਤਿ ਤੇ ਚੱਲਣਾ।
(ਅ) ਪੰਥਕ ਆਚਰਣ ਲਈ ਜਰੂਰੀ ਹੈ ਕਿ ਜਥੇਬੰਦੀ ਦੇ ਨਿਯਮਾਂ ਵਿੱਚ ਆ ਕੇ ਸਿੱਖ ਧਰਮ ਦੀ ਰਹਿਤ ਤੇ ਪੱਕਿਆ ਰਹਿਣਾ, ਪੰਥ ਨੂੰ ਗੁਰੂ ਦਾ ਰੂਪ ਜਾਣ ਕੇ ਤਨ, ਮਨ, ਅਤੇ ਧਨ ਤੋਂ ਸਹਾਇਤਾ ਕਰਨੀ , ਜਗਤ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ, ਗੁਰੂ ਨਾਨਕ ਪੰਥੀ ਭਾਵੇਂ ਕਿਸੇ ਭੇਖ ਅਤੇ ਰੂਪ ਵਿੱਚ ਹੋਣ, ਉਨ੍ਹਾਂ ਨੂੰ ਸਿੱਖ ਧਰਮ ਦਾ ਅੰਗ ਜਾਣ ਕੇ ਸਨੇਹ ਕਰਨਾ, ਅਰ ਹਰ ਵੇਲੇ ਸਭਸ ਦਾ ਭਲਾ ਲੋਚਣਾ, ਗੁਰਦੁਆਰਿਆਂ ਅਤੇ ਧਰਮ ਅਸਥਾਨਾਂ ਦੀ ਮਰਿਆਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਕਾਇਮ ਰੱਖਣੀ।
ਹੁਣ ਅਸੀਂ ਜੇਕਰ ਨੀਤੀ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਅਸੀਂ ਜਾ ਦੀ ਖੇਡ ਵਾਂਗ ਦੋ ਤਰਾਂ ਦੇ ਨਿਸ਼ਾਨੇ ਮਿਥ ਸਕਦੇ ਹਾਂ , ਪਹਿਲਾ ਤਾਂ 'ਗੋਲ' ਕਰਨ ਦੀ ਤਰਤੀਬ ਨੂੰ
ਨਿਸ਼ਾਨਾ ਮਿਥ ਕੇ ਤੁਰਨਾ , ਦੂਹਰਾ ਹਰ ਪਲ ਸਮੇਂ 'ਤੇ ਲੋੜ ਅਨੁਸਾਰ ਛੋਟੇ-ਛੋਟੇ ਕੰ ਕਰਕੇ ਨਿਸ਼ਾਨੇ ਨੂੰ ਫੁੰਡਣਾ ।ਜਿਵੇਂ “ਰਵਿਦਾਸ ਦੁਵੰਤਾ ਢੋਰ ਨੀਤਿ,” (ਆਸਾ ਧੰਨਾ)
ਹੁਣ ਅਸੀਂ ਸਿੱਖਨੀਤੀ ਤਹਿਤ ਹੀ ਸਿੱਖ ਪੰਥ ਦੀ ਮੁੜ ਚੜ੍ਹਦੀ ਕਲਾ ਕਰ ਸਕਦੇ ਹਾਂ ਜੀ। ਇਸ
ਨੀਤੀ ਦਵਾਰਾ ਆਦਮੀ ਸੁਮਾਰਗ ਚਲ ਸਕੇਗਾ , ਧਰਮ ਅਤੇ ਸਮਾਜ ਦੇ ਚਲਾਉਣ ਦੇ ਨਿਯਮ ਵੀ ਹੁਣ ਉਹਨਾਂ ਨੂੰ ਦੁਬਾਰਾ ਘੜਨੇ ਪੈਣਗੇ , ਸ਼੍ਰੋਮਣੀ ਕਮੇਟੀ ਰਾਹੀਂ ਹੀ ਗੁਰਦੁਆਰਾ ਪ੍ਰਬੰਧ ਦੀ ਸਿੱਖ ਪੰਥ ਦੇ ਇੰਤਜ਼ਾਮ ਦੀ ਰੀਤਿ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕਦਾ ਹੈ ।
ਸਾਨੂੰ ਮੰਨ ਕੇ ਤੁਰਨਾ ਪਵੇਗਾ ਕਿ ਸਿੱਖਨੀਤੀ ਹੀ ਧਰਮ ਹੈ । ਜੇਕਰ ਅਸੀਂ ਨੀਤੀ-ਸ਼ਾਸਤਰ ਦੀ ਗੱਲ ਕਰਦੇ ਹਾਂ ਤਾਂ ਪਤਾ ਲੱਗੇਗਾ ਕਿ ਸਿੱਖਨੀਤੀ ਉਹ ਸ਼ਸਤਰ ਹੈ , ਜਿਸ ਵਿੱਚ ਸਮਾਜਵਾਦ ਨੂੰ ਸਥਿਰ ਰੱਖਣ ਦੀ ਕਾਬਲੀਅਤ ਹੈ ਕਿਉਂ ਜੋ ਇਹ ਨੀਤੀ “ਸਰਬੱਤ ਦੇ ਭਲੇ ਲਈ ਹੈ ਨਾ ਕਿ ਕਿਸੇ ਇੱਕ ਫਿਰਕੇ ਲਈ ।ਇਸੇ ਸਿੱਖਨੀਤੀ ਨੂੰ ਜਦੋਂ ਅਸੀ ਗੁਰਬਾਣੀ ਦੀ ਰੋਸ਼ਨੀ ਅੰਦਰ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਕਿੰਨੀਆਂ, ਅਨੇਕ ਬੋਲੀਆਂ ਵਿੱਚ ਅਤੇ ਹੋਰ ਕਈ ਤਰਾਂ ਦੇ ਅਦਿੱਖ ਅਨੰਤ ਦੇਖੇ ਜਾਂਦੇ ਹਨ,ਪਰ ਨਾਲ ਹੀ ਇਹ 'ਸਿੱਖਨੀਤੀ' ਪੁਰਾਣੇ ਨੀਤਿਸ਼ਾਸਤ੍ਰ ਸ਼ੁਕ੍ਰਨੀਤਿ, ਚਾਣਿਕਯਨੀਤਿ, ਪੰਚਤੰਤ੍ਰ, ਯੁਧਿਛਰਨੀਤਿ ਅਤੇ ਵਿਦੁਰਨੀਤਿ ਦਾ ਤੋੜ ਵੀ ਹਨ ਕਿਉਕੀਂ ਇਹ ਨੀਤੀਆਂ ਮਨੁੱਖਤਾ ਪ੍ਰਸਤ ਨਹੀਂ ਹਨ , ਸਿਰਫ ਤਾਨਾਸ਼ਾਹੀ ਨੂੰ ਜਨਮ ਦਿੰਦੀਆਂ ਹਨ , ਜਦ ਕਿ ਸਿੱਖਨੀਤੀ ਮਨੁੱਖਤਾ ਨੂੰ ਜਨਮ ਦਿੰਦੀ ਹੈ।'ਸਿੱਖਨੀਤੀ ਦਾ ਪ੍ਰਤੀਕ ਹੋਲਾ ਮਹੱਲਾ ਹੈ ਜੋ ਆਲਸੇ ਦੀ ਸਰਬ ਵਿਆਪੀ ਹੋਂਦ ਨੂੰ ਪ੍ਰਕਾਸ਼ਵਾਨ ਕਰਦਾ ਹੈ ।
ਸਿੱਖਨੀਤੀ ਦਾ ਇਹੀ ਧਰਮ ਹੈ ਕਿ ਸਦੀਆਂ ਤੋਂ ਇਸ ਬ੍ਰਹਮੰਡ ਦੇ ਅਸਤਿਤਵ ਦੀ ਹੋਂਦ ਤੋਂ ਹੀ ਇਸ ਦੇ ਨਾਲ ਚੱਲਦੇ ਆ ਰਹੇ ਇਸ ਦੇ (ਬ੍ਰਹਮ) ਗਿਆਨ ਦਾ ਫੈਲਾਅ ਕਰਨਾ, ਤਾਂ ਜੋ ਹਰ ਮਨੁੱਖ ਦੇ ਅੰਦਰ ਕੁਦਰਤੀ ਰੂਪ ਵਿੱਚ ਸਮਾਇਆ ਸਹੀ ਇਨਸਾਨ ਬਾਹਰ ਆ ਕੇ ਮਨੁੱਖਤਾਪ੍ਰਸਤ ਬਣ ਸਕੇ ।ਇਸ ਲਈ ਘੱਟੋ-ਘੱੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਅੰਦਰ ਰੂਹਾਨੀਅਤ, ਰੂਹਾਨੀ ਅਭਿਆਸ, ਰੂਹਾਨੀ ਅਨੰਦ, ਪਰਉਪਕਾਰ, ਦਇਆ, ਸੱਚ, ਨਿਯਾਂ ,ਸਦਾਚਾਰੀ ਜੀਵਨ, ਸੰਵਾਦ, ਹੱਕ, ਸੱਚਾਈ, ਸਹਿਜ, ਸੰਤੋਖ, ਸਮ-ਦ੍ਰਿਸ਼ਟੀ, ਬਰਾਬਰੀ, ਨਿਰਭਉ, ਅਨੁਸਾਸ਼ਨ, ਸ਼ਹਾਦਤ, ਸਰੀਰਿਕ ਬਲਵਾਨਤਾ, ਅਧਿਕਾਰ, ਵਿਸ਼ਵ ਵਿਆਪਕਤਾ ਦੇ ਗੁਣਾਂ ਨੂੰ ਪੈਦਾ ਕਰਕੇ ਉਹੀ ਕਾਰਜ਼ ਕਰੇ ਜੋ ਇੱਖ ਖ਼ਾਲਸੇ ਨੂਮ ਕਰਨੇ ਸਾਹੀਦੇ ਹਨ ਤੇ ਖ਼ਾਲਸਾ ਮਾਣ ਨਾਲ ਕਹੇ ਕਿ “ਹਾਂ! ਮੈਂ ਹਾਂ, ਅਨੰਦਪੁਰ ਸਾਹਿਬ ਦਾ ਵਾਸੀ । ਇਹੀ ਸਿੱਖਨੀਤੀ ਹੈ ਜਿਸਦੇ ਕਿ ਅਸੀਂ ਮੁੜ ਵਾਰਿਸ ਬਣਨਾ ਹੈ ਤਾਂ ਜੋ ਗੁਲਾਮੀ ਗਲੋਂ ਲਾਹੀ ਜਾ ਸਕੇ । ਇਸ ਸਿੱਖਨੀਤੀ ਦਾ ਅਗਾਜ਼ ਸਾਨੂੰ ਆਪਣੇ ਘਰ ਤੋਂ ਹੀ “ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ” ਨਾਲ ਜੁੜ ਕਿ ਕਰਨਾ ਪਵੇਗਾ ਤਾਂ ਕੇ ਗੁਰੁ ਘਰਾਂ 'ਚੋਂ ਰਾਜਨੀਤਿਕ ਲੋਕਾਂ ਨੂੰ ਬਾਹਰ ਕੱਢ ਕੇ ਗੁਰਸਿੱਖਾਂ ਨੂਮ ਇਹ ਪ੍ਰਬੰਧ ਵਿੱਚ ਲਿਆਂਦਾ ਜਾ ਸਕੇ।ਗੁਰੁ ਮੇਹਰ ਕਰੇ।