ਸੰਪਾਦਕੀ

ਅਨੁਸੂਚਿਤ ਆਗੂ


ਅੱਜ ਭਾਰਤ ਦੇ ਮਹੌਲ ਅੰਦਰ ਪੰਛੀ ਝਾਤ ਮਾਰਦਿਆਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਉੱਚ ਜਾਤ ਨਾਲ ਸੰਬੰਧਤ ਕੋਈ ਵੀ ਤੇ ਕਿਸੇ ਵੀ ਦਲ ਦਾ ਪ੍ਰਧਾਨ (ਸਿਆਸੀ ਜਾਂ ਗੈਰ ਸਿਆਸੀ ) ਇਹ ਨਹੀਂ ਚਾਹੁੰਦਾ ਕਿ ਕਿਸੇ ਵੀ ਅਨੁਸੂਚਿਤ ਜਾਤੀ ਦੇ ਆਗੂ ਦੀ ਸੋਚ ਆਜ਼ਾਦ ਹੋਵੇ (ਇੱਕਾ-ਦੁੱਕਾ ਆਗੂਆਂ ਨੂੰ ਛੱਡ ਕੇ) ਕਿਉਂਕਿ ਸਾਡੀ ਚੋਣ ਪ੍ਰਣਾਲੀ ਹੀ ਅਜਿਹੀ ਹੈ। ਸੋਚਣ ਵਾਲੀ ਗੱਲ ਹੈ ਕਿ ਜਿੱਥੇ ਅਨੁਸੂਚਿਤ ਜਾਤੀ ਦਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਉਸ ਹਲਕੇ ਦੇ ਸਾਰੇ ਮਜ਼ਹਬ ਤੇ ਜਾਤਾਂ ਦੇ ਵਿਅਕਤੀਆਂ ਦੀ ਨੁਮਾਇੰਦਗੀ ਕਰਦਾ ਹੈ ਨਾ ਕਿ ਇਕੱਲੇ ਅਨੁਸੂਚਿਤ ਜਾਤ ਵਾਲਿਆਂ ਦੀ ਪਰ, ਇਸਦੇ ਉਲਟ ਜਦੋਂ ਆਪਣੇ-ਆਪ ਨੂੰ ਉੱਚ ਜਾਤੀ ਦਾ ਦੱਸਣ ਵਾਲੇ ਲੋਕ, ਅਨੁਸੂਚਿਤ ਜਾਤੀ ਨਾਲ ਸੰਬੰਧਤ ਹਨ। ਇਹ ਆਗੂ ਵੱਖ-ਵੱਖ ਸਿਆਸੀ ਦਲਾਂ ਦੇ ਹਨ। ਇਸਦਾ ਮਤਲਵ ਇਹ ”ਮਾੜੀ ਸੋਚ” ਸਾਰੇ ਸਿਆਸੀ ਦਲਾਂ ਦੇ ਅੰਦਰ ਹੈ ਕੋਈ ਮੰਨੇ ਜਾਂ ਨਾ-ਮੰਨੇ ਪਰ, ਹੈ ਇਹ ਸੱਚ।
ਗੁਰਬਾਣੀ ਤੇ ਸਿੱਖ ਪੰਥ ਅਜਿਹੀ ਸੋਚ ਦੇ ਵਪਰੀਤ ਹੈ ਪਰ, ਅਫਸੋਸ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ੩੦ ਹਲਕੇ ਅਨੁਸੂਚਿਤ ਜਾਤ ਲਈ ਰਾਖਵੇਂ ਹਨ। ਇਹ ਸਾਡੇ ਸਿੱਖ ਪੰਥ ਤੇ ਵੱਡਾ ਸਵਾਲੀਆ ਚਿੰਨ੍ਹ ਹੈ। ਅਸੀਂ ਕਿਤੇ ਨਾ ਕਿਤੇ ਗੁਰੂ ਸਿਧਾਂਤ ਤੋਂ ਬੇਮੁੱਖ ਹੋਏ ਹਾਂ ਤਾਂ ਹੀ ਅੱਜ ਅਸੀਂ ਟੋਟੇ-ਦਰ-ਟੋਟੇ ਹੋ ਰਹੇ ਹਾਂ। ਇਹ ਵੀ ਸੱਚ ਹੈ ਕਿ ਜੱਟਵਾਦ ਨੇ ਸਿੱਖੀ ਦੇ ਬੂਟੇ ਦਾ ਬਹੁਤ ਨੁਕਸਾਨ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਕੁਰਬਾਨੀਆਂ 'ਚ ਦੋਵੇਂ ਬਰਾਬਰਤਾ ਤੇ ਖੜੇ ਨਜ਼ਰ ਆਉਂਦੇ ਹਨ।
ਐਸ.ਆਰ ਲੱਧੜ ਸਾਬਕਾ ਆਈ.ਏ.ਐਸ. ਲਿਖਦੇ ਹਨ ਕਿ ਪਹਿਲਾਂ ਭਾਰਤੀ ਸਮਾਜ ਵਿੱਚ ਜਾਤੀ ਅਧਾਰਤ ਵਿਤਕਰਾ ਗੋਲਮੇਜ਼ ਕਾਨਫਰੰਸਾਂ ਰਾਹੀਂ ਕਮਿਊਨਲ ਅਵਾਰਡ ਦਾ ਆਧਾਰ ਬਣਿਆ। ਪੂਨਾ ਪੈਕਟ ਹੋਇਆ। ਡਾ. ਅੰਬੇਦਕਰ, ਗਾਂਧੀ ਦੀ ਜਾਨ ਬਚਾਉਣ ਖਾਤਿਰ ਸਮਝੋਤਾ ਕਰਨ ਲਈ ਮਜ਼ਬੂਰ ਹੋਇਆ। ਸੰਵਿਧਾਨ ਵਿੱਚ ਪਹਿਲਾਂ, ਪਹਿਲੇ ਦਸ ਸਾਲ ਲਈ ਰਾਖਵਾਂਕਰਨ ਕੀਤਾ ਗਿਆ, ਜੋ ਲਗਾਤਾਰ ਵੱਧਦਾ 2020 ਵਿੱਚ ਵੀ ਅਗਲੇ ਦਸ ਸਾਲ ਲਈ ਵਧਾ ਦਿੱਤਾ ਗਿਆ।
ਉਪਰੋਕਤ ਕਾਰਨ ਕਰਕੇ ਉਚ ਜਾਤੀ ਦੇ ਆਗੂਆਂ ਨੇ ਅਨੁਸੂਚਿਤ ਜਾਤੀਆਂ ਨੂੰ ਹਮੇਸ਼ਾ ਲਈ 'ਦਲਿਤ' ਬਣਾ ਦਿੱਤਾ। ਦੁੱਖ ਦੀ ਗੱਲ ਹੈ ਕਿ ਇਸ 'ਦਲਿਤ' ਸ਼ਬਦ ਦੀ ਵਿਰੋਧਤਾ ਕਰਨ ਦੀ ਬਜਾਏ ਅਨੁਸੂਚਿਤ ਜਾਤੀਆਂ ਨੇ ਇਸ ਸ਼ਬਦ ਨੂੰ ਅਪਣਾ ਵੀ ਲਿਆ ਤੇ ਸ਼ਾਇਦ ਹਮੇਸ਼ਾ ਲਈ ਇਹ ਮੰਨ ਵੀ ਲਿਆ ਕਿ ਹਾਂ! ਅਸੀਂ ਦਲਿਤ ਹਾਂ।
ਉਪਰੋਕਤ ਅਗਿਆਨਤਾ ਦੇ ਖੂਹ 'ਚੋਂ ਅਨੁਸੂਚਿਤ ਆਗੂਆਂ ਨੇ ਹੀ ਆਪਣੇ ਖਿੱਤੇ ਦੇ ਲੋਕਾਂ ਨੂੰ ਕੱਢਣਾ ਸੀ ਪਰ ਇਨ੍ਹਾਂ ਆਗੂਆਂ ਦੀ ਆਪਸੀ ਧੜੇਬੰਦੀ, ਅਗਿਆਨਤਾ ਤੇ ਝੂਠੀ ਹਊਮੈ ਨੇ ਹੀ ਆਪਣੇ ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ਬੇ-ਇਨਸਾਫੀ ਦੀ ਘੁੰਮਣਘੇਰੀ 'ਚ ਹਮੇਸ਼ਾ ਲਈ ਫਸਾ ਦਿੱਤਾ ਹੈ, ਜਿਥੋਂ ਕਿ ਅਨੁਸੂਚਿਤ ਜਾਤੀ ਦੇ ਲੋਕ ਬਾਹਰ ਆਉਂਦੇ ਨਜ਼ਰੀ ਨਹੀਂ ਪੈ ਰਹੇ। ਇਥੇ ਅੰਬਦੇਕਰ ਸਾਹਿਬ ਦੀ ਛੋਟੀ ਜਿਹੀ ਗਲਤੀ ਤੇ ਕਹਿ ਸਕਦੇ ਹਾਂ ਕਿ
ਵੋ ਵਕਤ ਵੀ ਦੇਖੇ ਹੈਂ ਤਾਰੀਖ ਕੀ ਘੜੀਓਂ ਮੇਂ
ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜਾ ਪਾਈ।
ਗੁਰੂ ਮੇਹਰ ਕਰੇ।

Share this post