ਸੰਪਾਦਕੀ

ਸਿੱਖਨੀਤੀ ਦੀ ਲੋੜ ਕਿਉਂ....?
ਆਦਿ ਕਾਲ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ। ਧਾਰਮਿਕ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਜਿਹਨਾਂ ਦਾ ਮੂਲ ਤੱਤ ਸਾਰ ਧਰਮ ਹੈ ਪਰ, ਕੁਝ ਅਨਜਾਣ ਧਰਮ ਤੋਂ ਆਕੀ ਲੋਕ ਸਭ ਕੁਝ ਦਾ ਹੱਲ ਰਾਜਨੀਤੀ ਹੀ ਕੱਢਦੇ ਸੀ ਅਤੇ ਅੱਜ ਵੀ ਕੱਢ ਰਹੇ ਹਨ। ਜਿਵੇਂ ਸਾਡੇ ਪੁਰਖਿਆਂ ਦੇ ਕਹੇ ਹੋਏ ਬੋਲਾਂ ਨੂੰ ਸਾਡੇ ਆਗੂ ਕਿਵੇਂ ਤਰੋੜ-ਮਰੋੜ ਕੇ ਪੇਸ਼ ਕਰਦੇ ਹਨ।
ਰਾਜ ਬਿਨਾਂ ਨਹਿ ਧਰਮ ਚਲੈ ਹੈਂ £
ਉਪਰੋਕਤ ਪੰਕਤੀ ਨੂੰ ਬਿਨਾਂ ਵਿਸ਼ਰਾਮ ਪੜ੍ਹ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਰਾਜ ਬਾਂਂ ਧਰਮ ਚੱਲ ਹੀ ਨਹੀਂ ਸਕਦਾ , ਜਦੋਂ ਅਸੀਂ ਇਸ ਪੰਗਤੀ ਨੂੰ ਵਿਸ਼ਰਾਮ ਨਾਲ ਪੜ੍ਹਾਂਗੇ ਤਾਂ ਪਤਾ ਲੱਗਦਾ ਹੈ ਕਿ
“ਰਾਜ, ਬਿਨਾਂ ਨਹਿ ਧਰਮ, ਚਲੈ ਹੈ£
ਧਰਮ, ਬਿਨਾਂ ਸਭ,  ਦਲੈ ਮਲੈ ਹੈ £
ਹੁਣ ਸ਼ਪੱਸਟ ਭਾਵ ਹੈ ਕਿ ਜੇ ਧਰਮ ਹੈ ਤਾਂ ਸਭ ਕੁਝ ਸਥਿਰ ਰੱਖਿਆ ਜਾ ਸਕਦਾ ਹੈ ਜੇ ਧਰਮ ਨਹੀਂ ਤਾਂ ਪਰਲੋ ਹੀ ਹੈ। ਭਾਵੇਂ ਬਹੁਤ ਸਾਰੇ ਵਿਦਵਾਨਾਂ ਰਾਜਨੀਤੀ ਤੇ ਗ੍ਰੰਥ ਲਿਖੇ ਕਿ ਰਾਜ ਨੂੰ ਚਲਾਉਣ ਵਾਲੀ ਨੀਤੀ, ਸਮਾਜ ਦੇ ਭਲੇ ਲਈ ਉਦਮ ਉਪਰਾਲੇ ਕਰਦੀ ਹੈ ਤੇ ਘੜਦੀ ਹੈ ਪਰ ਸਚਾਈ ਇਹ ਹੈ, ਰਾਜਨੀਤੀ ਅੱਜ ਤੋਂ 550 ਸਾਲ ਪਹਿਲਾ ਵਾਲੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤੀ ਅਤੇ ਜਿਸ ਦੀ ਪ੍ਰੋੜਤਾ ਭਾਈ ਗੁਰਦਾਸ ਜੀ ਨੇ ਉਲਟੀ ਵਾੜ ਖੇਤ ਕੋ ਖਾਇ£ ਕਹਿਕੇ ਕੀਤੀ। ਜਿਸ ਤੋਂ ਰਾਮਰਾਜ, ਲੋਧੀ ਰਾਜ, ਤੁਰਕ ਰਾਜ, ਮੁਗਲ ਰਾਜ, ਬਰਤਾਨੀ ਰਾਜ ਵੀ ਇਸ ਮੈਂ-ਮੇਰੀ, ਪਿਤਾ-ਪੁਰਖੀ, ਪਰੰਪਰਾਵਾਂ ਦੀ ਫਿਰਕਾਪ੍ਰਸਤੀ ਦੀ ਲੱਤ ਤੋਂ ਬੱਚ ਨਾ ਸਕੇ। ਜਿਸਦੇ ਸਮੁੱਚੇ ਸੰਸਾਰ ਦੀ ਧਾਰਮਿਕਤਾ, ਸਮਾਜਿਕਤਾ, ਆਰਥਿਕਤਾ ਨੂੰ ਆਪਣੇ ਕੁੰਡੇ ਹੇਠ ਰੱਖਣ ਲਈ ਸ਼ਾਮ-ਦਾਮ-ਦੰਡ-ਭੇਦ ਵਾਲਾ ਹਰ ਹਰਵਾ ਵਰਤਿਆ, ਤੇ ਵਰਤ ਰਹੇ ਹਨ। ਜਿਸਦਾ ਬਦਲ 550 ਸਾਲ ਪਹਿਲਾਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਨੀਤੀ ਦੀ ਨੀਂਹ ਰੱਖਕੇ ਦਿੱਤਾ, ਜਿਸਦਾ ਮੂਲ਼ ਊੜਾ-ਜੁੜਾ, ਬਾਣੀ-ਬਾਣਾ, ਪੰਗਤ-ਸੰਗਤ, ਗ੍ਰੰਥ-ਪੰਥ, ਸੇਵਾ-ਸਿਮਰਨ, ਕਲਮ-ਕਿਰਪਾਨ, ਸਿੰਘ-ਕੌਰ, ਕਥਾ-ਕੀਰਤਨ ਆਦਿ ਹਨ ।
ਜਿਸ ਸਿੱਖਨੀਤੀ ਨੇ ਪਿਤਾ-ਪੁਰਖੀ ਕਬਜੇ ਦੀ ਥਾਂ ਪੰਚਾਇਤੀ ਗੁਣਾਂ ਨੂੰ ਦਿੱਤੀ, ਹੱਕ ਮੰਗਣ ਦੀ ਥਾਂ, ਫਰਜ਼ ਅਦਾ ਕਰਨ ਨੂੰ ਦਿੱਤੀ, ਫਿਰਕਾਪ੍ਰਸਤੀ ਖਤਮ ਕਰਕੇ ਮਾਨਵਤਾਪ੍ਰਸਤੀ ਬਹਾਲ ਕੀਤੀ। ਗੁਰੂਆਂ ਦੀ ਵਰਸੋਈ ਇਸ ਨੀਤੀ ਦੇ ਮੁਢਲੇ ਸਿਧਾਂਤ ਹੀ ਇਹ ਹਨ,“ਘਾਲਿ ਖਾਇ ਕੁਝ ਹਥੋ ਦੇਹਿ” , “ਸੋ ਕਿਉ ਮੰਦਾ ਆਖੀਏ ਜਿਤੁ ਜੰਮੈ ਰਾਜਨ”,“ਮਾਨਸ ਕੀ ਜਾਤਿ ਸਭ ਏਕੋ ਪਹਿਚਾਨਬੋ”,“ਮੁਰਦਾਰ ਨਾ ਖਾਇ”,“ਸਭੇ ਸਾਝੀਵਾਲ ਸਦਾਇਨਿ” ਅਤੇ ਸਰਬੱਤ ਦਾ ਭਲਾ ਮੰਗਣ ਅਤੇ ਕਰਨ ਤੇ ਪਹਿਰਾ ਦੇਣਾ। ਜਿਸਨੂੰ ਸੰਸਾਰ ਭਰ ਦੇ ਬੁੱਧੀਵਾਨ ਲੋਕਾਂ ਪਿਆਰਿਆਂ ਸਤਿਕਾਰਿਆਂ ਤੇ ਪਰਚਾਰਿਆ।
ਇਸੇ ਨੀਤੀ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਏ,  ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਪੈਦਾ ਹੋਏ। ਜਿਹਨਾਂ ਸਿੱਖਨੀਤੀ ਤੇ ਚਲੱਦਿਆਂ ਰਾਜ ਦੀ ਉਤਪੱਤੀ ਕਰਕੇ ਹਰ ਵਰਗ, ਜਾਤ, ਮਜ੍ਹਬ ਤੇ ਘੱਟ ਗਿਣਤੀਆਂ ਨੂੰ ਅਜ਼ਾਦ ਫਿਜ਼ਾ ਦਾ ਨਿੱਘ ਦਿੰਦਿਆਂ ਭਿਖਾਰੀ ਤੇ ਰਾਜ ਕਰਾਵੇ ਦੀ ਚਿਣਗ ਬਾਲ਼ੀ ਤੇ ਬੇਗਮਪੁਰੇ ਦੇ ਵਾਸੀ ਹੋਣ ਦਾ ਵਲ ਸਿਖਾਇਆ ਤੇ ਸਿੱਖੀ ਸਿਧਾਂਤਾਂ ਨੂੰ ਕਦੀ ਵੀ ਖ਼ੋਰਾ ਤੱਕ ਨਾ ਲੱਗਣ ਦਿੱਤਾ। ਜਿਸ ਬੇਗਮਪੁਰੇ ਨੂੰ ਸਦਾ ਬਹਾਲ ਰੱਖਣ ਲਈ ਸਰਬੱਤ ਦੇ ਨਿਆਰੇਪਨ ਲਈ
“ਨਾ ਹਮ ਹਿੰਦੂ ਨਾ ਮੁਸਲਮਾਨ, ਖਾਲਸਾ ਮੇਰੋ ਰੂਪ ਹੈ ਖ਼ਾਸ, ਇਹ ਤੀਸਰ ਮਜ੍ਹਬ ਖਾਲਸਾ, ਸਾਨੂੰ ਸਿੱਖ ਹੋਣ ਤੇ ਮਾਣ ਹੈ”
ਉਪਰੋਕਤ ਸਿਧਾਤਾਂ 'ਤੇ ਜ਼ਰੂਰੀ ਸੀ ਤੇ ਹੁਣ ਹੈ ਕਿ  ਪਹਿਰਾ ਦਿੱਤਾ ਜਾਵੇ ਤਾਂ ਕਿ ਭਵਿੱਖ ਵਿੱਚ ਰਾਜੇ ਪਾਪ ਕਮਾਂਵਦੇ ਵਾਲੀ ਰਾਜਨੀਤੀ, ਸਿੱਖਨੀਤੀ ਵਿੱਚ ਘੁਸਪੈਠ ਨਾ ਕਰ ਸਕੇ। ਅਫਸੋਸ ! ਮੈਂ ਇਸਨੂੰ ਪੰਥਕ ਅਖਵਾਉਣ ਵਾਲੇ ਆਗੂਆਂ ਦੀ ਬੇਸਮਝੀ ਆਵੇਸਲਾ ਪਣ ਨਹੀਂ, ਸਗੋਂ ਬੇਈਮਾਨੀ ਸਮਝਦਾ ਹਾਂ। ਜਿਹਨਾਂ ਨੇ ਸਿੱਖਨੀਤੀ ਤੇ ਰਾਜਨੀਤੀ ਦੇ ਫਰਕ ਨੂੰ ਜਾਣਨ ਤੋਂ ਬਾਅਦ ਵੀ ( ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ) ਇਸ ਸਿੱਖਨੀਤੀ ਦਾ ਪ੍ਰਚਾਰ ਨਾ ਕਰਕੇ  ਗੁਰੂ ਪੰਥ ਸਾਹਿਬ ਜੀ ਨਾਲ ਵੱਡਾ ਧ੍ਰੋਹ ਕਮਾਇਆ ਹੈ। ਭੋਲੇ ਭਾਲੇ ਲੋਕ ਹੁਣ ਤੱਕ ਰਾਜਨੀਤਕਾਂ ਨੂੰ ਸਿੱਖਨੀਤੀਵਾਨ ਸਮਝ ਕੇ ਉਹਨਾਂ ਨੂੰ ਆਪਣੇ ਉਜਲੇ ਭਵਿੱਖ ਲਈ ਮਸੀਹਾ ਸਮਝ ਰਹੇ ਹਨ। ਜਿਹਨਾਂ ਨੇ ਕਈ ਦਹਾਕਿਆਂ ਤੋਂ ਸਿੱਖਨੀਤ ਿਦੇ ਸੋਮੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਦਿੱਲੀ ਕਮੇਟੀ, ਚੀਫ਼ ਖਾਲਸਾ ਦੀਵਾਨ ਤੇ ਹੋਰ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਕੇ ਗੁਰੂ ਪੰਥ ਦਾ ਜਾਨੀ-ਮਾਲੀ ਤੇ ਸਿੱਖ ਸਰਮਾਏ ਦਾ ਵੱਡਾ ਨੁਕਸਾਨ ਕੀਤਾ, ਜੋ ਬਾਬਰ ਅਤੇ ਉਸਦੇ ਵਾਰਿਸ਼ ਤੱਕ ਵੀ ਨਾ ਕਰ ਸਕੇ। ਹੋਏ ਨੁਕਸਾਨ ਤੇ ਉਸਦੀ ਪਰਪਾਈ ਲਈ ਅਤੇ ਸਦੀਵੀਂ ਹੱਲ ਲਈ ਗੁਰੂਘਰਾਂ 'ਚੋਂ ਰਾਜਨੀਤਕ ਲੋਕ ਭਜਾਉਣੇ ਪੈਣਗੇ ਤਾਂ ਜੋ ਸਿੱਖਨੀਤੀ ਬਹਾਲ ਹੋ ਸਕੇ ਤੇ ਗੁਰੁ ਘਰਾਂ ਦਾ  ਪ੍ਰਬੰਧ ਨਿਰੋਲ ਧਾਰਮਿਕ ਸ਼ਖਸੀਅਤਾਂ ਦੇ ਹੱਥ ਜਾ ਸਕੇ। ਗੁਰੂ ਮੇਹਰ ਕਰੇ।
- ਬਲਵੰਿਦਰ ਸੰਿਘ ਪੁਡ਼ੈਣ

Share this post