ਅਜੀਤ ਰਤਨਾਕਰ ਜੋਸ਼ੀ ਬਣੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ

ਅਜੀਤ ਰਤਨਾਕਰ ਜੋਸ਼ੀ ਬਣੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ 

6 ਮਾਰਚ: ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਜੀਤ ਰਤਨਾਕਰ ਜੋਸ਼ੀ ਨੂੰ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 3 ਮਾਰਚ ਤੋਂ ਲਾਗੂ ਹੈ। ਜੋਸ਼ੀ ਅੰਕੜਾ ਅਤੇ ਸੂਚਨਾ ਪ੍ਰਬੰਧਨ ਵਿਭਾਗ ਅਤੇ ਵਿੱਤੀ ਸਥਿਰਤਾ ਵਿਭਾਗ ਦਾ ਚਾਰਜ ਸੰਭਾਲਣਗੇ। ਰਿਜ਼ਰਵ ਬੈਂਕ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਜੋਸ਼ੀ ਅੰਕੜਾ ਅਤੇ ਸੂਚਨਾ ਪ੍ਰਬੰਧਨ ਵਿਭਾਗ ਨਾਲ ਪ੍ਰਮੁੱਖ ਸਲਾਹਕਾਰ ਵਜੋਂ ਜੁੜੇ ਹੋਏ ਸਨ।

ਹਰਜਿੰਦਰ ਧਾਮੀ ਨੇ ਆਪਣਾ ਅਮਤੀਫ਼ਾ ਵਾਪਸ ਲੈਣ ਤੋਂ ਕੀਤਾ ਇਨਕਾਰ।

ਹਰਜਿੰਦਰ ਧਾਮੀ ਨੇ ਆਪਣਾ ਅਮਤੀਫ਼ਾ ਵਾਪਸ ਲੈਣ ਤੋਂ ਕੀਤਾ ਇਨਕਾਰ।

ਅੰਮ੍ਰਿਤਸਰ, 6 ਮਾਰਚ- ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਸਤੀਫਾ ਵਾਪਸ ਨਾ ਲੈਣ ਦਾ ਐਲਾਨ ਕੀਤਾ ਹੈ। ਧਾਮੀ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਅਤੇ ਅਸਤੀਫਾ ਵਾਪਸ ਲੈਣ ਦਾ ਕੋਈ ਇਰਾਦਾ ਨਹੀਂ ਰੱਖਦੇ।