ਧੂਆਂ ਵਾਈਟ ਹਾਊਸ ਤੋਂ ਫਾਈਟ ਹਾਊਸ ਦਾ

ਧੂਆਂ ਵਾਈਟ ਹਾਊਸ ਤੋਂ ਫਾਈਟ ਹਾਊਸ ਦਾ
 

ਬਲਵਿੰਦਰ ਸਿੰਘ ਪੁੜੈਣ

 

ਪਹਿਲੀ ਮਾਰਚ 2025 ਨੂੰ ਵਾਈਟ ਹਾਊਸ ਵਿੱਚ ਟਰੰਪ ਅਤੇ ਜੈਲੰਸਕੀ ਵਿੱਚ ਤੂੰ-ਤੂੰ ਮੈਂ-ਮੈਂ ਹੋਈ ।ਇਹ ਦ੍ਰਿਸ਼ ਸ਼ੋਸਲ ਮੀਡੀਅਤ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਸਾਂਤ ਲੜਾਈ ਵਾਲੇ ਯੁੱਧ ਨੂੰ ਕਈ ਪੱਖਾਂ ਤੋਂ ਦੇਖਣਾ ਪਵੇਗਾ, ਕੂਟਨੀਤਕ ਪੱਖ, ਮਨੋਵਿਿਗਆਨਕ ਪੱਖ, ਰਾਜਨੀਤਕ ਪੱਖ,ਇਤਿਹਾਸਕ ਪੱਖ। 
ਚੰਗੀ ਗੱਲ ਇਹ ਸੀ ਕਿ ਇਹ ਤਲਖ਼ੀ ਭਰੀ ਵਾਰਤਾਲਾਪ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੋਈ ਨਹੀਂ ਤਾਂ…। ਇਹ ਗੱਲਬਾਤ ਇੱਕ ਤਕੜੇ ਤੇ ਇੱਕ ਮਾੜੇ ਪਰ ਦੋਵੇਂ ਰਾਸਟਰਪਤੀਆਂ ਵਿਚਕਾਰ ਹੋ ਰਹੀ ਸੀ । ਜੈਲੰਸਕੀ ਕਮਜ਼ੋਰ ਹੋਣ ਦੇ ਬਾਵਜੂਦ ਵੀ ਅਣਖ ਤੇ ਸਵੈਮਾਨ ਨੂੰ ਜਗਾ ਕੇ ਬੋਲ ਰਿਹਾ ਸੀ ਜੋ ਸ਼ਾਇਦ ਟਰੰਪ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਇਸ ਤਰਾਂ ਬੋਲੇਗਾ।ਇਹ ਵੱਖਰੀ ਗੱਲ ਹੈ ਕਿ  ਟਰੰਪ ਹਰ ਦੂਜੇ ਦਿਨ ਕਿਸੇ ਨਾ ਕਿਸੇ ਮੁਲਕ ਦੀ ਬਾਂਹ ਮਰੋੜ ਦਿੰਦਾ ਹੈ ਪਰ ਉਸ ਦਿਨ ਟਰੰਪ ਜੈਲੰਸਕੀ ਦੀ ਬਾਂਹ ਨਾ ਮਰੋੜ ਸਕਿਆ।ਇਸ ਘਟਨਾਕ੍ਰਮ ਨੇ ਮੈਨੂੰ ਤਾਂ ਬਚਪਨ ‘ਚ ਪੜਿਆ ਸ਼ਿਕੰਦਰ ਤੇ ਪੋਰਸ ਵਾਲਾ ਇਤਿਹਾਸ ਯਾਦ ਆ ਗਿਆ ਕਿ ਮਦਦ ਮੰਗਣ ਵਾਲਾ ਬੰਦਾ ਜੋ ਕਰਜ਼ੇ ਲੈਣ ਲਈ ਆਇਆ ਹੋਵੇ ਤੇ ਸ਼ਾਹੂਕਾਰਾ ਵਾਂਗ ਗੱਲ ਕਰੇੇ। ਕਹਿੰਦੇ ਨੇ ਕਿ ਆਂਡਿਆਂ ਨੂੰ ਪੱਥਰਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ,ਪਰ ਉਸ ਦਿਨ ਨਾ 'ਆਂਡਾ' ਟੁੱਟਿਆ ਤੇ ਨਾ ਵਿਿਕਆ।
             ਜਦੋਂ ਹਾਲਾਤ ਨਾਖੁਸ਼ ਗਵਾਰੀ ਵੱਲ ਵਧ ਰਹੇ ਸਨ ਤਾਂ ਵਾਈਟ ਹਾਊਸ ਦੇ ਸੁਰੱਖਿਆ ਸਲਾਹਕਾਰ ਨੇ ਜੈਲਸਕੀ ਨੂੰ ਕਿਹਾ ਕਿ ਹੁਣ ਤੁਸੀਂ ਵਾਈਟ ਹਾਊਸ ਤੋਂ ਬਾਹਰ ਚਲੇ ਜਾਓ ਤਾਂ ਜੈਲਸਕੀ ਉਸੇ ਵੇਲੇ ਬਾਹਰ ਚਲਾ ਗਿਆ। ਮੇਜ ਤੇ ਸਜੇ ਪਕਵਾਨ ਧਰੇ ਧਰਾਏ ਰਹਿ ਗਏ ।ਕੁੱਲ ਮਿਲਾ ਕੇ ਜੈਲੰਸਕੀ ਨੇ ਟਰੰਪ ਦੇ ਇਸ ਨਾਅਰੇ ਦੀ ਫੂਕ ਕੱਢ ਦਿੱਤੀ ਕਿ 'ਪਹਿਲ ਅਮਰੀਕਾ ਦੀ ਹੈ'।ਇਹ ਕਾਲਮ ਲਿਖਦਿਆਂ ਮਸ਼ਹੂਰ ਅਰਥਸ਼ਾਸਤਰੀ ਸੂਚਰ ਦੀ ਯਾਦ ਆਈ, ਉਹਨਾਂ ਨੇ 1977 ਵਿੱਚ ਕਿਹਾ ਸੀ ਕਿ 'ਸਮਾਲ ਇਜ਼ ਬਿਊਟੀਫੁਲ'। ਉਸ ਨੇ ਇਸ ਦੀ ਵਿਆਖਿਆ ਕਰਦਿਆਂ ਕਿਹਾ ਕਿ ਵੱਡੇ-ਵੱਡੇ ਸਰਮਾਏਦਾਰ ਅਤੇ ਪੂੰਜੀਵਾਦੀ ਇਹ ਦਾਅਵਾ ਕਰਦੇ ਹਨ ਕਿ ਪੂੰਜੀਵਾਦ ਨੇ ਕਈ ਮੰਜ਼ਿਲਾਂ ਦੇ ਵੱਡੇ-ਵੱਡੇ ਘਰ ਬਣਾ ਲਏ ਹਨ, ਫੈਕਟਰੀਆਂ ਬਣਾ ਦਿੱਤੀਆਂ ਹਨ , ਜਿਸ ਨਾਲ ਜ਼ਿੰਦਗੀ ਦੇ ਮਿਆਰ ਉੱਚਾ ਹੋ ਗਿਆ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਉਹਨਾਂ ਨੇ ਮਨੁੱਖ ਿਸਭਿਆਚਾਰ ਅਤੇ ਕੁਦਰਤ ਨੂੰ ਤਬਾਹ ਕਰ ਦਿੱਤਾ ਹੈ। ਸੂਚਰ ਨੇ ਕਿਹਾ ਸੀ ਕਿ ਵੱਡਿਆਂ ਘਰਾਂ ਨਾਲੋਂ ਕਿਤੇ ਵੱਡੇ ਹੁੰਦੇ ਹਨ ਛੋਟੇ ਘਰ, ਜਿਨ੍ਹਾਂ ਵਿੱਚ ਲੋਕ ਜ਼ਿੰਦਗੀ ਦਾ ਅਸਲ ਆਨੰਦ ਮਾਣਦੇ ਹਨ। ਕੁੱਲ ਮਿਲਾ ਕਿ ਟਰੰਪ ਨੇ ਆਪਣੇ ਮਨਪਸੰਦ ਦੇ ਪੱਤਰਕਾਰਾਂ ਅੱਗੇ ਪੈਸੇ ਮੰਗਣ ਆਏ ਜੈਲੰਸਕੀ ਨੂੰ ਜ਼ਲੀਲ ਕਰਨ ਤੇ ਬੇਇਜ਼ਤੀ ਕਰਨ ਦੀ ਘਾੜਤ ਘੜੀ ਸੀ, ਉਹ ਧਰੀ ਧਰਾਈ ਰਹਿ ਗਈ । ਇਤਿਹਾਸ ਵੀ ਕਈ ਵਾਰ ਅਜਿਹੇ ਰੰਗ ਦਿਖਾ ਦਿੰਦਾ ਹੈ ਜਦੋਂ ਤਕੜਾ ਤਾਂ ਮਾੜਾ ਬਣ ਜਾਂਦਾ ਹੈ ਤੇ ਮਾੜਾ ਤਕੜਾ ।
  ਇਸੇ ਘਟਨਾਕੈਮ ‘ਤੇੇ ਪੱਤਰਕਾਰ ਕਰਮਜੀਤ ਸਿੰਘ ਵੀ ਲਿਖਦੇ ਹਨ ਆਪਾਂ ਸਾਰੇ ਜਾਣਦੇ ਹਾਂ ਕਿ ਹਾਲਤਾਂ ਮੁਤਾਬਿਕ ਜੈਲੰਸਕੀ ਯੂ-ਟਰਨ ਵੀ ਲੈ ਸਕਦਾ ਹੈ! ਸਾਰਾ ਯੂਰਪ ਵੀ ਮਿਲ ਕੇ ਵੀ ਰੂਸ ਦਾ ਮੁਕਾਬਲਾ ਨਹੀਂ ਕਰ ਸਕਦਾ! ਅਮਰੀਕਾ ਨਾਟੋ ਤੋਂ ਵੀ ਆਪਣੀ ਫ਼ੌਜ ਬੁਲਾ ਰਿਹਾ ਹੈ! ਹਾਲਾਤ ਭਿਆਨਕ ਬਣਦੇ ਜਾ ਰਹੇ ਹਨ! ਸੰਸਾਰ ਤਬਾਹੀ ਵੱਲ ਰਿਹਾ ਹੈ! ਭਾਵੇਂ ਤੁਸੀਂ ਇਹੋ ਕਹੋਗੇਂ ਕੇ ਜੇਲੈਂਸਕੀ ਦੀ ਰਣਨੀਤੀ ਮੂਰਖ਼ਾਨਾ ਸੀ।ਉਸ ਦਿਨ ਉਸ ਨੇ ਤਾਕਤ ਨੂੰ ਨੀਤੀ ਨਾਲ ਨਹੀਂ ਸੀ ਹਰਾਇਆ! ਉਹ ਤਾਂ ਹਵਾ ਨੂੰ ਬਾਂਸ ਨਾਲ ਰੋਕ ਰਿਹਾ ਸੀ।ਪਰ ਉਸ ਨੇ ਆਪਣੇ ਦੇਸ ਦੇ ਆਤਮਸਨਮਾਨ ਨੂੰ ਤਾਂ ਬਚਾ ਹੀ ਲਿਆ ਸੀ ।
  ਇੱਕ ‘ਪਲ’ ਵਿੱਚ ਇੱਕ ਸਦੀ ਦਾ ਜੀਣਾ ਇਸੇ ਨੂੰ ਕਹਿੰਦੇ ਹਨ ।ਸੰਤ ਜਰਨੈਲ ਸਿੰਘ ਜੀ ਆਖਿਆ ਕਰਦੇ ਸਨ ਕਿ ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰਨਾ ਯਕੀਨਣ ਮੌਤ ਹੈ । ਇਸ ਸੰਸਾਰਕ ਜੰਗਾਂ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਅਸੀਂ ਨਹੀਂ ਜਾਣਦੇ ਪਰ ਜ਼ਮੀਰ ਨਾਲ ਜਿਉਣ ਤੇ ਮਰਨ ਵਾਲਿਆਂ ਨੂੰ ਇਤਿਹਾਸ ‘ਅਮਰ” ਦੀਆਂ ਅੱਖਾਂ ਨਾਲ ਹੀ ਨਹਾਰਦਾ ਰਹੇਗਾ । ਸੋ, ਸੰਸਾਰਕ ਤਾਕਤਾਂ ਵਾਲਿਓ ! ਘਰਾਂ ਦੇ ਅੰਦਰਲੇ ਪਿਆਰ ਨੂੰ ਜਿਉਂਦਾ ਰੱਖਣ ਲਈ ਕੰਮ ਕਰੋ ਨਾ ਕਿ ਉੱਚੀਆਂ ਕੰਧਾਂ ਅੰਦਰ ਇਹਨਾਂ ‘ਮੋਹ’ ਦੇ ਰਿਸਤਿਆਂ ਨੂੰ ਦਫ਼ਨ ਕਰਨ ਲਈ । ਗੁਰੂ ਮੇਹਰ ਕਰੇ ।

 

 

Share this post