'ਯੁੱਧ ਨਸ਼ਿਆਂ ਵਿਰੱਧ': ਖੰਨਾ ਪੁਲਿਸ ਵੱਲੋਂ ਢਾਹੇ ਗਏ ਨਸ਼ਾ ਤਸਕਰਾਂ ਦੇ ਘਰ।

'ਯੁੱਧ ਨਸ਼ਿਆਂ ਵਿਰੱਧ': ਖੰਨਾ ਪੁਲਿਸ ਵੱਲੋਂ ਢਾਹੇ ਗਏ ਨਸ਼ਾ ਤਸਕਰਾਂ ਦੇ ਘਰ।

ਖੰਨਾ, 6 ਮਾਰਚ: ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੱਧ' ਤਹਿਤ ਰੋਜ਼ਾਨਾ ਨਸ਼ਾ ਤਸਕਰਾਂ ਦੇ ਘਰ 'ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਖੰਨਾ ਪੁਲਿਸ ਵੱਲੋਂ ਖੰਨਾ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਹਨਾਂ ਦੇ ਘਰ ਢਾਹੇ ਗਏ।ਇਹ ਕਾਰਵਾਈ ਖੰਨਾ ਦੀ ਮੀਟ ਮਾਰਕੀਟ ਵਿੱਚ ਐੱਸਐੱਸਪੀ ਡਾ. ਜਯੋਤੀ ਯਾਦਵ ਦੀ ਅਗਵਾਈ ਵਿਚ ਕੀਤੀ ਗਈ। ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤੱਸਕਰਾਂ ਦੇ ਖ਼ਿਲਾਫ਼ ਕਾਰਵਾਈ ਨੂੰ ਤੇਜ ਕੀਤੀ ਗਈ ਹੈ। ਜਿਸ ਤਹਿਤ ਨਸ਼ਾਂ ਤੱਸਕਰਾਂ ਦੀਆਂ ਜਾਇਦਾਦਾਂ ਨੂੰ ਕਬਜੇ ’ਚ ਲੈ ਕੇ ਜਬਤ ਕੀਤਾ ਜਾ ਰਿਹਾ ਹੈ। ਨਸ਼ਾਂ ਤੱਸਕਰਾਂ ਦੇ ਘਰਾਂ ਬਾਹਰ ਨੋਟਿਸ ਚਿਪਕਾਏ ਗਏ ਸਨ। ਇਹ ਕਾਰਵਾਈ ਖੰਨਾ ’ਚ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਤੇ ਨਿਲੰਬਰੀ ਵਿਜੇ ਜਗਦਲੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ।

Ads

Share this post