ਪਿੰਡ ਸੇਖਵਾਂ ਨਜਦੀਕ ਟਰੈਕਟਰ ਟਰਾਲੀ ਅਤੇ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਤਿੰਨ ਦੀ ਮੌਤ ਛੇ ਗੰਭੀਰ ਜਖਮੀ ਦੋ ਦੀ ਹਾਲਤ ਨਾਜ਼ੁਕ
ਪਿੰਡ ਸੇਖਵਾਂ ਨਜਦੀਕ ਟਰੈਕਟਰ ਟਰਾਲੀ ਅਤੇ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਤਿੰਨ ਦੀ ਮੌਤ ਛੇ ਗੰਭੀਰ ਜਖਮੀ ਦੋ ਦੀ ਹਾਲਤ ਨਾਜ਼ੁਕ
ਮ੍ਰਿਤਕਾਂ ਵਿੱਚੋਂ ਇੱਕ ਵਿਅਕਤੀ 17 ਸਾਲ ਬਾਅਦ ਅਮਰੀਕਾ ਤੋਂ ਵਾਪਸ ਪਰਤਿਆ ਸੀ। ਅਤੇ ਅੱਜ ਵੀਰਵਾਰ ਨੂੰ ਉਸ ਨੇ ਦੁਬਾਰਾ ਅਮਰੀਕਾ ਜਾਣਾ ਸੀ
6 ਮਾਰਚ (ਗੁਰਪ੍ਰੀਤ ਸਿੰਘ/ਕਾਦੀਆਂ):- ਕਾਦੀਆਂ ਨਜ਼ਦੀਕੀ ਪਿੰਡ ਸੇਖਵਾਂ ਨੇੜੇ ਟਰਾਲੀ ਦੇ ਨਾਲ ਕਰੇਟਾ ਕਾਰ ਵੱਜਣ ਤੋਂ ਬਾਅਦ ਪਲਟੀਆਂ ਖਾ ਕੇ ਪਿੱਛੋਂ ਆ ਰਹੀ ਦੂਜੀ ਕਾਰ ਨਾਲ ਜਾ ਵੱਜੀ, ਜਿਸ ਨਾਲ ਦੋਵੇਂ ਕਾਰਾਂ ਹਾਦਸਾ ਗ੍ਰਸਤ ਹੋ ਗਈਆਂ। ਕਰੇਟਾ ਕਾਰ ਪਲਟੀਆਂ ਖਾਣ ਤੋਂ ਦਰੱਖਤ ਨਾਲ ਜਾ ਵੱਜੀ ਜਿਸ ਕਾਰਨ ਕਾਰ ਸਵਾਰ ਚਾਰ ਵਿਅਕਤੀਆਂ ਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸੇ ਤਰ੍ਹਾਂ ਹੀ ਦੂਜੀ ਕਾਰ ਸਵਾਰ ਤਿੰਨ ਵਿਅਕਤੀ ਵੀ ਜ਼ਖਮੀ ਹੋ ਗਏ ਹਨ। ਟਰਾਲੀ ਦਾ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਦੇ ਸਹਾਇਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਅਤੇ ਉਸਦੀ ਇਕ ਲੱਤ ਕੱਟੀ ਗਈ ਹੈ। ਪੁਲਿਸ ਥਾਣਾ ਸੇਖਵਾਂ ਦੇ ਉੱਚ ਅਧਿਕਾਰੀਆਂ ਸਮੇਤ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ 108 ਐਬੂਲੈਂਸ ਦੇ ਰਾਹੀਂ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਲਿਜਾਇਆ ਗਿਆ। ਜਿੱਥੇ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ । ਇਸ ਹਾਦਸੇ ਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਦੇ ਵਿੱਚ ਛੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ।ਜਾਣਕਾਰੀ ਦਿੰਦਿਆਂ ਡੀਐਸਪੀ ਹਰੀਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਸੇਖਵਾਂ ਨੇੜੇ ਇਕ ਟਰਾਲੀ ਡੈਂਪ ਤੋਂ ਸੜਕ ਉੱਪਰ ਚੜ ਰਹੀ ਸੀ ਕਿ ਬਟਾਲਾ ਵਲੋਂ ਇਕ ਕਰੇਟਾ ਕਾਰ ਆਈ, ਜੋ ਟਰਾਲੀ ਨਾਲ ਟਕਰਾਉਣ ਉਪਰੰਤ ਕਾਦੀਆਂ ਵਲੋਂ ਆ ਰਹੀ ਇਕ ਹੋਰ ਕਾਰ ਨਾਲ ਜਾ ਟਕਰਾਈ, ਜਿਸ ਕਾਰਨ ਇਸ ਹਾਦਸੇ ਵਿਚ ਤਿੰਨ ਵਿਅਕਤੀ ਸੁਰਜੀਤ ਸਿੰਘ ਤੇ ਰਜੇਸ਼ ਵਾਸੀ ਮਿਸ਼ਰਪੁਰਾ ਅਤੇ ਕਰਨ ਕੁਮਾਰ ਪਿੰਡ ਗੋਹਤ ਦੀ ਮੌਤ ਹੋ ਗਈ।ਜਦਕਿ ਛੇ ਵਿਅਕਤੀ ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਅਤੇ ਸਰਵਣ ਲਾਲ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਸੁਰਜੀਤ ਸਿੰਘ 17 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਸੀ ਅਤੇ ਅੱਜ ਉਸ ਨੇ ਵਾਪਸ ਅਮਰੀਕਾ ਜਾਣਾ ਸੀ। ਉਧਰ ਦੂਜੇ ਪਾਸੇ ਸੇਖਵਾਂ ਪੁਲਿਸ ਦੇ ਵੱਲੋਂ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਦੱਸਣ ਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨੋਂ ਵਾਹਣ ਬੁਰੀ ਤਰ੍ਹਾਂ ਨੁਕਸਾਨੇ ਗਏ। ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਟਰੈਕਟਰ ਟਰਾਲੀ ਦੇ ਉੱਪਰ ਆਮ ਟਰਾਲੀਆਂ ਨਾਲੋਂ ਵੱਡੀ ਟਰਾਲੀ ਹੋਣ ਕਾਰਨ ਰਾਤ ਦੇ ਹਨੇਰੇ ਵਿੱਚ ਟਰੈਕਟਰ ਟਰਾਲੀ ਦੇ ਉੱਪਰ ਕੋਈ ਵੀ ਰਿਫਲੈਕਟਰ ਨਾ ਲੱਗਣ ਅਤੇ ਨਾ ਹੀ ਲਾਈਟ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।