CM ਭਗਵੰਤ ਮਾਨ ਨੂੰ ਅੱਜ ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ ਸਿਹਤ 'ਚ ਪਹਿਲਾਂ ਨਾਲੋਂ ਆਇਆ ਸੁਧਾਰ

CM ਭਗਵੰਤ ਮਾਨ ਨੂੰ ਅੱਜ ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ ਸਿਹਤ 'ਚ ਪਹਿਲਾਂ ਨਾਲੋਂ ਆਇਆ ਸੁਧਾਰ

ਮੁਹਾਲੀ, 11 ਸਤੰਬਰ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ 11 ਸਤੰਬਰ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਉਹ 5 ਸਤੰਬਰ ਤੋਂ ਹਸਪਤਾਲ ਵਿਚ ਜੇਰੇ ਇਲਾਜ ਹਨ।
ਸੂਤਰਾਂ ਨੇ ਦੱਸਿਆ ਕਿ ਹੁਣ ਉਹਨਾਂ ਦੀਆਂ ਟੈਸਟ ਰਿਪੋਰਟਾਂ ਨਾਰਮਲ ਆਈਆਂ ਹਨ ਅਤੇ ਉਹਨਾਂ ਨੂੰ ਅੱਜ ਛੁੱਟੀ ਮਿਲਣ ਦੀ ਸੰਭਾਵਨਾ ਹੈ।

ਮਨਪ੍ਰੀਤ ਇਆਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਚਿੱਠੀ ਕੀਤੀ ਇਹ ਮੰਗ

 ਮਨਪ੍ਰੀਤ ਇਆਲੀ ਨੇ ਸਪੀਕਰ ਕੁਲਤਾਰ ਸਿੰਘ  ਸੰਧਵਾਂ ਨੂੰ ਲਿਖੀ ਚਿੱਠੀ ਕੀਤੀ ਇਹ ਮੰਗ

ਚੰਡੀਗੜ੍ਹ, 11 ਸਤੰਬਰ 2025- ਪੰਜਾਬ ਵਿਧਾਨ ਦਾ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਬਾਗੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਕੀਤੀ ਗਈ ਹੈ। ਇਆਲੀ ਨੇ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਚਿੱਠੀ ਲਿਖੀ ਹੈ। 

ਮੁੱਖ ਮੰਤਰੀ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁੱਖ ਮੰਤਰੀ ਮਾਨ ਨੂੰ  ਹਸਪਤਾਲ ਤੋਂ ਮਿਲੀ ਛੁੱਟੀ 

ਚੰਡੀਗੜ੍ਹ, 11 ਸਤੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਮੋਹਾਲੀ ਤੋਂ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਮੱਸਿਆ ਦੇ ਕਾਰਨ ਹਸਪਤਾਲ ਦਾਖਲ ਹੋਏ ਸਨ। 
ਅੱਜ ਸ਼ਾਮ ਕਰੀਬ ਸਾਢੇ 4 ਵਜੇ ਉਹਨਾਂ (ਭਗਵੰਤ ਮਾਨ) ਨੂੰ ਡਾਕਟਰਾਂ ਦੇ ਵੱਲੋਂ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਸਿੱਧਾ ਹੁਣ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪੁੱਜਣਗੇ।