ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ

ਹੜ੍ਹਾਂ ਤੋਂ ਬਾਅਦ ਪੈਦਾ ਹੋਈ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਨਾਲ ਹੀ ਅਧਿਕਾਰੀਆਂ ਅਤੇ ਸਟਾਫ਼ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ।

ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਹੜ੍ਹ-ਪ੍ਰਭਾਵਿਤ ਇਲਾਕਿਆਂ ਦੇ ਲੋਕ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 89680-08060 ‘ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ, ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਹੋਰ ਸਟਾਫ ਵੀ ਮੌਜੂਦ ਸੀ।

 

ਸਿਹਤ ਵਿਭਾਗ ਦੀਆਂ ਮਹੱਤਵਪੂਰਣ ਹਦਾਇਤਾਂ:

 

ਹੜ੍ਹ ਦੇ ਪਾਣੀ ਨਾਲ ਸਿੱਧਾ ਸੰਪਰਕ ਕਰਨ ਤੋਂ ਬਚੋ, ਇਸ ਨਾਲ ਚਮੜੀ ਬਿਮਾਰੀਆਂ ਜਿਵੇਂ ਖਾਰਿਸ਼, ਫੋੜੇ ਜਾਂ ਐਲਰਜੀ ਹੋ ਸਕਦੀ ਹੈ।

 

ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਵਾਰ-ਵਾਰ ਧੋਵੋ।

 

ਪੀਣ ਵਾਲਾ ਪਾਣੀ ਅਤੇ ਖਾਣਾ ਢੱਕ ਕੇ ਰੱਖੋ, ਹੜ੍ਹ ਦੇ ਪਾਣੀ ਤੋਂ ਬਚਾਓ।

 

ਰਸੋਈ ਵਿੱਚ ਸਫ਼ਾਈ ਅਤੇ ਖਾਣੇ ਦੀ ਸੁਰੱਖਿਅਤ ਸਟੋਰੇਜ ਯਕੀਨੀ ਬਣਾਓ।

 

ਸਿਰਫ਼ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਪੀਓ। ਫਲ ਅਤੇ ਸਬਜ਼ੀਆਂ ਧੋ ਕੇ ਹੀ ਵਰਤੋ।

 

ਹੜ੍ਹ ਦੇ ਪਾਣੀ ਨਾਲ ਸੰਪਰਕ ‘ਚ ਆਏ ਖਾਣੇ ਨੂੰ ਨਾ ਵਰਤੋ। ਘਰ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਨੂੰ ਤੁਰੰਤ ਹਟਾਓ।

 

ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ, ਰਿਪੈਲੈਂਟ ਲੋਸ਼ਨ ਜਾਂ ਕੁਆਇਲ ਦੀ ਵਰਤੋਂ ਕਰੋ।

 

ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਧਿਆਨ ਦਿਓ।

 

ਟਾਇਲਟ ਦੀ ਵਰਤੋਂ ਕਰੋ ਅਤੇ ਖੁੱਲ੍ਹੇ ਵਿੱਚ ਮਲ-ਮੂਤਰ ਕਰਨ ਤੋਂ ਬਚੋ। ਕਚਰੇ ਦੀ ਸਹੀ ਢੰਗ ਨਾਲ ਨਿਸ਼ਕਾਸ਼ੀ ਕਰੋ।

 

ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਨਾਲ ਸੰਪਰਕ ਕਰੋ।

Ads

4
4

Share this post