ਹੜ੍ਹਾਂ ਦਾ ਪਾਣੀ ਨਾ ਨਿਕਲਣ ਕਾਰਨ 73 ਸਕੂਲ ਇਸ ਤਰੀਖ ਤੱਕ ਰਹਿਣਗੇ ਬੰਦ
ਹੜ੍ਹਾਂ ਦਾ ਪਾਣੀ ਨਾ ਨਿਕਲਣ ਕਾਰਨ 73 ਸਕੂਲ ਇਸ ਤਰੀਖ ਤੱਕ ਰਹਿਣਗੇ ਬੰਦ
ਹੜ੍ਹਾਂ ਦਾ ਪਾਣੀ ਨਾ ਨਿਕਲਣ ਕਰਨ ਜਿਲੇ ਦੇ 73 ਸਕੂਲਾਂ ਵਿੱਚ 15 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ । ਅੱਠ ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਅਧਿਆਪਕਾਂ ਨੂੰ ਚੰਗੀ ਤਰ੍ਹਾਂ ਸਕੂਲਾਂ ਦੀ ਸਫਾਈ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਜ਼ਿਲ੍ਾ ਗੁਰਦਾਸਪੁਰ ਦੇ 73 ਸਕੂਲ ਹੜਾਂ ਦਾ ਪਾਣੀ ਖੜਾ ਹੋਣ ਜਾਂ ਫਿਰ ਇਹਨਾਂ ਦੀ ਹਾਲਤ ਖਰਾਬ ਹੋਣ ਕਾਰਨ ਖੋਲੇ ਨਹੀਂ ਗਏ ਸਨ । 11 ਸਤੰਬਰ ਨੂੰ ਇਹਨਾਂ ਸਕੂਲਾਂ ਵਿੱਚ ਵਿਦਿਆਰਥੀ ਬੁਲਾਉਂਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਹੁਣ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ 15 ਸਤੰਬਰ ਤੱਕ ਮੂੜ ਤੋਂ ਛੁਟੀਆਂ ਕਰ ਦਿੱਤੀਆਂ ਗਈਆਂ ਹਨ। ਇਹਨਾਂ ਸਕੂਲਾਂ ਵਿੱਚ 61 ਐਲੀਮੈਂਟਰੀ ਤੇ 12 ਸੀਨੀਅਰ ਸੈਕੈਂਡਰੀ ਸਕੂਲ ਸ਼ਾਮਿਲ ਹਨ ਅਤੇ ਸਾਰੇ ਦੇ ਸਾਰੇ ਸਕੂਲ ਰਾਵੀ ਦਰਿਆ ਦੀ ਵਿੱਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਹਨ