ਕੈਨੇਡਾ ਦੀ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਭਲਕੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸੌਂਹ।

ਕੈਨੇਡਾ ਦੀ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਭਲਕੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸੌਂਹ।

ਕੈਨੇਡਾ, 13 ਮਾਰਚ:- ਕੈਨੇਡਾ ਦੀ ਲਿਬਰਲ ਪਾਰਟੀ ਦੇ ਨਵੇਂ ਆਗੂ ਚੁਣੇ ਗਏ ਮਾਰਕ ਕਾਰਨੀ ਭਲਕੇ 14 ਮਾਰਚ ਸ਼ੁਕਰਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਮਾਰਕ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

ਜਲੰਧਰ ‘ਚ ਬਰਫ਼ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ

ਜਲੰਧਰ ‘ਚ ਬਰਫ਼ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ 

ਜਲੰਧਰ, 13 ਮਾਰਚ:- ਜਲੰਧਰ ਦੇ ਮਕਸੂਦਾਂ ਨੇੜੇ ਆਨੰਦ ਨਗਰ ਵਿੱਚ ਸਥਿਤ ਇੱਕ ਬਰਫ਼ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਵੇਂ ਹੀ ਗੈਸ ਲੀਕ ਹੋਣ ਬਾਰੇ ਪਤਾ ਲੱਗਾ ਤਾਂ ਮੌਕੇ ਉਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਆਈਸ ਦੀ ਫੈਕਟਰੀ ਬਿਨਾਂ ਐੱਨ. ਓ. ਸੀ. ਤੋਂ ਚੱਲ ਰਹੀ ਸੀ। ਫਿਲਹਾਲ ਮੌਕੇ ਉਤੇ ਪ੍ਰਸ਼ਾਸਨ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

21 ਮਾਰਚ ਤੋਂ 28 ਮਾਰਚ ਤੱਕ ਹੋਵੇਗਾ ਪੰਜਾਬ ਬਜਟ ਸੈਸ਼ਨ

21 ਮਾਰਚ ਤੋਂ 28 ਮਾਰਚ ਤੱਕ ਹੋਵੇਗਾ ਪੰਜਾਬ ਬਜਟ ਸੈਸ਼ਨ

ਚੰਡੀਗੜ੍ਹ , 13 ਮਾਰਚ:- ਪੰਜਾਬ ਸਰਕਾਰ ਦੀ ਅੱਜ (13 ਮਾਰਚ) ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਬਜਟ ਸੈਸ਼ਨ 21 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 28 ਮਾਰਚ ਤੱਕ ਜਾਰੀ ਰਹੇਗਾ। ਜਦੋਂ ਕਿ ਪੰਜਾਬ ਸਰਕਾਰ ਦਾ ਬਜਟ 26 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਬਜਟ 'ਤੇ 27 ਅਤੇ 28 ਮਾਰਚ ਨੂੰ ਬਹਿਸ ਹੋਵੇਗੀ।