ਮੁਹਾਲੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਕ ਵਿਗਿਆਨੀ ਦੀ ਮੌਤ।

ਮੁਹਾਲੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਕ ਵਿਗਿਆਨੀ ਦੀ ਮੌਤ।

ਮੁਹਾਲੀ, 13 ਮਾਰਚ:- ਮੁਹਾਲੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਕ ਵਿਿਗਆਨੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ੀੀਸ਼ਓ੍ਰ) ਵਿੱਚ ਕੰਮ ਕਰਦਾ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅਭਿਸ਼ੇਕ ਸਵਰਨਕਰ (39) ਵਜੋਂ ਹੋਈ ਹੈ, ਜੋ ਕਿ ਸੈਕਟਰ 66, ਮੁਹਾਲੀ ਦਾ ਰਹਿਣ ਵਾਲਾ ਹੈ। ਮ੍ਰਿਤਕ ਕਾਫ਼ੀ ਸਮੇਂ ਤੋਂ ਬਿਮਾਰ ਸੀ। ਉਸ ਦੇ ਦੋਵੇਂ ਗੁਰਦਿਆਂ ਦੀ ਸਮੱਸਿਆ ਸੀ। ਉਸ ਦਾ ਇਲਾਜ਼ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਚੱਲ ਰਿਹਾ ਸੀ। ਮੰਗਲਵਾਰ ਦੇਰ ਸ਼ਾਮ, ਮ੍ਰਿਤਕ ਦਾ ਆਪਣੇ ਗੁਆਂਢੀ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਤੇ ਹੱਥੋਂਪਾਈ ਹੋ ਗਈ। ਅਭਿਸ਼ੇਕ ਨੂੰ ਧੱਕਾ ਵੱਜਣ ਕਾਰਨ ਉਹ ਜ਼ਮੀਨ 'ਤੇ ਡਿਗ ਪਿਆ। ਦੋਸ਼ੀ ਤੁਰੰਤ ਉਸ ਨੂੰ ਇਲਾਜ਼ ਲਈ ਫੋਰਟਿਸ ਹਸਪਤਾਲ ਲੈ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Ads

Share this post