ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੰਮਨ ਜੀ ਨਗਰ ਖੁਜਾਲਾ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਪੰਜ ਦਿਨ ਦੀਵਾਨ ਸਜਾਏ ਗਏ

ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੰਮਨ ਜੀ ਨਗਰ ਖੁਜਾਲਾ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਪੰਜ ਦਿਨ ਦੀਵਾਨ ਸਜਾਏ ਗਏ 

13 ਮਾਰਚ (ਗੁਰਪ੍ਰੀਤ ਸਿੰਘ /ਕਾਦੀਆਂ):- ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੰਮਨ ਜੀ ਨਗਰ ਖੁਜਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪੰਜ ਦਿਨ ਦੇ ਦੀਵਾਨ ਸਜਾਏ ਗਏ। ਜਿਸ ਵਿਚ ਢਾਡੀ ਜਥਾ ਗਿਆਨੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਅਤੇ ਕਵੀਸ਼ਰੀ ਜਥਾ ਭਾਈ ਜਗਤਾਰ ਸਿੰਘ ਐਮ ਏ ਮਜੀਠੇ ਵਾਲੇ ਨੇ ਗੁਰੂ ਘਰ ਦਾ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਅਤੇ ਪੰਜਵੇਂ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਪਤ ਹੋਇਆ। ਜਿਸ ਵਿੱਚ ਵੱਖ-ਵੱਖ ਢਾਡੀ ਅਤੇ ਕਵੀਸ਼ਰੀ ਜਥਿਆਂ ਸਮੇਤ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਜਾਪ ਕੀਤਾ । ਇਸ ਮੌਕੇ ਗੁਰੂ ਜੀ ਦੇ ਨਾਮ ਦੇ ਅਤੂਟ ਲੰਗਰ ਸੰਗਤਾਂ ਦੇ ਵਿੱਚ ਵਰਤਾਏ ਗਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਹੋਏ ਜਥਿਆਂ ਦਾ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦਾ ਗੁਰੂ ਬਖਸ਼ਿਸ਼ ਸਰੋਪਾ ਪਾ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਖੁਜਾਲਾ ਦੀ ਸੰਗਤ ਅਤੇ ਵੱਖ-ਵੱਖ ਥਾਵਾਂ ਤੋਂ ਪਹੁੰਚੀਆਂ ਸੰਗਤਾਂ ਨੇ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ। ਜਿਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ, ਗ੍ਰੰਥੀ ਸਿੰਘ ਲਵਪ੍ਰੀਤ ਸਿੰਘ, ਸੇਵਾਦਾਰ ਤਰਲੋਕ ਸਿੰਘ, ਰਣਜੀਤ ਸਿੰਘ ਰਾਣਾ, ਭਗਵਾਨ ਸਿੰਘ, ਪ੍ਰਧਾਨ ਲੱਖਬੀਰ ਸਿੰਘ, ਗਗਨਦੀਪ ਸਿੰਘ ਖਾਲਸਾ, ਰਾਗੀ ਭਾਈ ਰਘਬੀਰ ਸਿੰਘ, ਰਾਗੀ ਭਾਈ ਬਲਦੇਵ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਲਾਡੀ, ਛਿੰਦਾ, ਅਰਵਿੰਦਰ, ਦੀਪੂ,ਸ਼ਮਸ਼ੇਰ ਸਿੰਘ, ਸੰਦੀਪ ਸਿੰਘ ਖਾਲਸਾ,ਹਰੀ ਸਿੰਘ,ਮੰਗਲ ਸਿੰਘ, ਨਿਸ਼ਾਨ ਸਿੰਘ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਰਪੰਚ ਜਰਨੈਲ ਸਿੰਘ, ਹਰਕੰਵਲ ਸਿੰਘ, ਜੱਗੀ, ਅਨਮੋਲ ਸਿੰਘ,ਗੁਰਸਹਿਲ ਸਿੰਘ, ਬਲਵਿੰਦਰ ਸਿੰਘ, ਜਸਪਿੰਦਰ ਸਿੰਘ, ਗੁਰਦੇਵ ਸਿੰਘ,ਹਰਜਿੰਦਰ ਸਿੰਘ,ਵੱਸਣ ਸਿੰਘ, ਸੋਨੂ, ਇੰਦਰਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ।

Ads

Share this post