ਦਲ ਖਾਲਸਾ ਨੇ ਨਰਾਇਣ ਸਿੰਘ ਚੌੜਾ ਦੇ ਹੱਕ ’ਚ ਸੱਦਿਆ ਪੰਥਕ ਇਕੱਠ।

ਦਲ ਖਾਲਸਾ ਨੇ ਨਰਾਇਣ ਸਿੰਘ ਚੌੜਾ ਦੇ ਹੱਕ ’ਚ ਸੱਦਿਆ ਪੰਥਕ ਇਕੱਠ।

12 ਦਸੰਬਰ 2024:  ਦਲ ਖਾਲਸਾ ਨੇ 18 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਦੇ ਹੱਕ ’ਚ ਪੰਥਕ ਇਕੱਠ ਸੱਦਿਆ ਹੈ।ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਹੁਣ ਭੱਖਦਾ ਨਜ਼ਰ ਆ ਰਿਹਾ ਹੈ।ਚੌੜੇ ਦੇ ਸਮਰਥਕਾਂ ਦੇ ਮਨਾਂ ‘ਚ ਦਸਤਾਰ ਲਾਹੁਣ ਦਾ ਵੀ ਰੋਸ ਹੈ।

ਨਰਾਇਣ ਸਿੰਘ ਚੌੜਾ ਨੂੰ ਦਿੱਤਾ ਜਾਵੇਗਾ ਫ਼ਕਰ-ਏ-ਕੌਮ: ਧਿਆਨ ਸਿੰਘ ਮੰਡ

ਨਰਾਇਣ ਸਿੰਘ ਚੌੜਾ ਨੂੰ ਦਿੱਤਾ ਜਾਵੇਗਾ ਫ਼ਕਰ-ਏ-ਕੌਮ: ਧਿਆਨ ਸਿੰਘ ਮੰਡ

12 ਦਸੰਬਰ 2024 : ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਧਿਆਨ ਸਿੰਘ ਮੰਡ ਅਤੇ ਉਹਨਾਂ ਨਾਲ ਕਈ ਸਿੱਖ ਆਗੂ ਅਰਦਾਸ ਕਰਨ ਪਹੁੰਚੇ ਸਨ। ਉਹਨਾਂ ਨੇ ਨਰਾਇਣ ਸਿੰਘ ਚੌੜਾ ਦੇ ਹੱਕ 'ਚ ਕਿਹਾ ਕਿ ਨਰਾਇਣ ਸਿੰਘ ਚੌੜਾ ਇੱਕ ਬਹਾਦਰ ਇਨਸਾਨ ਹੈ ਅਤੇ ਉਹਨਾਂ ਵੱਲੋਂ ਭਾਵਨਾਵਾਂ ਤਹਿਤ ਹੀ ਸੁਖਬੀਰ ਬਾਦਲ ਉਤੇ ਹਮਲੇ ਵਾਲੀ ਕਾਰਵਾਈ ਕੀਤੀ ਗਈ ਸੀ।ਧਿਆਨ ਸਿੰਘ ਮੰਡ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਨੂੰ ਫਕਰੇ ਕੌਮ ਦਿੱਤਾ ਜਾਵੇਗਾ।