ਬਰਫਬਾਰੀ ਕਾਰਨ ਉੱਤਰੀ ਭਾਰਤ ਦੇ ਤਾਪਮਾਨ ‘ਚ ਗਿਰਾਵਟ।
ਬਰਫਬਾਰੀ ਕਾਰਨ ਉੱਤਰੀ ਭਾਰਤ ਦੇ ਤਾਪਮਾਨ ‘ਚ ਗਿਰਾਵਟ।
12 ਦਸੰਬਰ 2024:ਹੁਣ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਢ ਦਾ ਅਨੁਭਵ ਹੋਣ ਜਾ ਰਿਹਾ ਹੈ। ਪਹਾੜਾਂ ਵਿੱਚ ਹੋਈ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਮਹਿਸੂਸ ਹੋਣ ਲੱਗਾ ਹੈ।ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਦਿੱਲੀ ਵਿੱਚ ਕੜਾਕੇ ਦੀ ਠੰਢ ਰਹੇਗੀ ਜਿਸ ਕਾਰਨ ਮੋਸਮ ਵਿਭਾਗ ਨੇ ਦਿੱਲੀ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਪਹਾੜਾਂ ‘ਚ ਬਰਫਬਾਰੀ ਹੋਣ ਦੇ ਨਾਲ ਪੰਜਾਬ ‘ਚ ਤਾਪਮਾਨ ਘੱਟ ਜਾਵੇਗਾ। ਜਿਸ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਠੰਡ ਹੋਰ ਵੱਧ ਜਾਵੇਗੀ।ਰਾਜਸਥਾਨ ਦੇ ਕਈ ਜ਼ਿਿਲ੍ਹਆਂ ਵਿੱਚ ਵੀ ਠੰਢ ਨੇ ਕਹਿਰ ਮਚਾਇਆ ਹੋਇਆ ਹੈ। ਚੁਰੂ ਅਤੇ ਸੀਕਰ ਨੇ ਮਾਊਂਟ ਆਬੂ ਦਾ ਰਿਕਾਰਡ ਵੀ ਤੋੜ ਦਿੱਤਾ।ਤਾਮਿਲਨਾਡੂ ‘ਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਕਾਰਨ ਚੇਨਈ, ਵਿੱਲੂਪੁਰਮ, ਤੰਜਾਵੁਰ, ਮੇਇਲਾਦੁਥੁਰਾਈ, ਪੁਡੁਕੋੱਟਈ, ਕੁੱਡਲੋਰ, ਡਿੰਡੀਗੁਲ, ਰਾਮਨਾਥਪੁਰਮ, ਤਿਰੂਵਰੂਰ, ਰਾਨੀਪੇਟ ਅਤੇ ਤਿਰੂਵੱਲੁਰ ਜ਼ਿਿਲ੍ਹਆਂ ‘ਚ ਸਾਰੇ ਸਕੂਲ ਬੰਦ ਰਹਿਣਗੇ। ਹਿਮਾਚਲ ‘ਚ ਵੀ ਪਾਰਾ ਲਗਾਤਾਰ ਡਿੱਗਦਾ ਨਜ਼ਰ ਆ ਰਿਹਾ ਹੈ। ਊਨਾ ਅਤੇ ਸੁੰਦਰਨਗਰ ਸਮੇਤ 12 ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਮਨਫ਼ੀ ਹੋ ਗਿਆ ਹੈ। ਲਾਹੌਲ-ਸਪੀਤੀ, ਚੰਬਾ, ਕੁੱਲੂ, ਕਿਨੌਰ ਅਤੇ ਕਾਂਗੜਾ ਦੇ ਉੱਚੇ ਇਲਾਕਿਆਂ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।