ਇਸ ਤਰੀਕ ਨੂੰ ਹੋਵੇਗਾ ਮਹਾਰਾਸ਼ਟਰ ਦੇ ਮੰਤਰੀ ਮੰਡਲ ਦਾ ਵਿਸਤਾਰ।

ਇਸ ਤਰੀਕ ਨੂੰ ਹੋਵੇਗਾ ਮਹਾਰਾਸ਼ਟਰ ਦੇ ਮੰਤਰੀ ਮੰਡਲ ਦਾ ਵਿਸਤਾਰ।

12 ਦਸੰਬਰ 2024 - ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੰਤਰੀ ਮੰਡਲ ਦੇ ਵਿਸਥਾਰ ਦਾ ਫਾਰਮੂਲਾ ਤੈਅ ਹੋ ਗਿਆ ਹੈ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਮੰਤਰੀ ਮੰਡਲ ਦਾ ਵਿਸਤਾਰ 14 ਦਸੰਬਰ ਨੂੰ ਕੀਤਾ ਜਾਵੇਗਾ।ਫੜਨਵੀਸ ਨੇ ਵੀਰਵਾਰ ਨੂੰ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਬੁੱਧਵਾਰ ਦੇਰ ਰਾਤ ਫੜਨਵੀਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੀਰਵਾਰ ਨੂੰ ਪਵਾਰ ਨਾਲ ਮੁਲਾਕਾਤ ਕੀਤੀ।ਸੂਤਰਾਂ ਮੁਤਾਬਕ ਸ਼ਾਹ-ਫੜਨਵੀਸ ਮੀਟਿੰਗ ਦੌਰਾਨ ਕੈਬਨਿਟ ਦਾ ਫਾਰਮੂਲਾ ਲਗਭਗ ਤੈਅ ਹੋ ਗਿਆ ਹੈ ਅਤੇ ਇਸ ਦੀ ਅੰਤਿਮ ਮਨਜ਼ੂਰੀ ਅੱਜ ਦਿੱਤੀ ਜਾ ਸਕਦੀ ਹੈ। ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਹੁਦਿਆਂ ਦੀ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ। ਭਾਜਪਾ ਨੂੰ 20, ਸ਼ਿਵ ਸੈਨਾ ਨੂੰ 12 ਅਤੇ ਐਨਸੀਪੀ ਨੂੰ 10 ਮੰਤਰੀ ਅਹੁਦੇ ਦਿੱਤੇ ਜਾ ਸਕਦੇ ਹਨ। ਸੂਬੇ 'ਚ ਮੁੱਖ ਮੰਤਰੀ ਸਮੇਤ ਕੁੱਲ 43 ਮੰਤਰੀ ਹੋ ਸਕਦੇ ਹਨ।

Share this post