ਜਲੰਧਰ ਦੀ ਨਵੀਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸੰਭਾਲਿਆ ਅਹੁਦਾ
ਜਲੰਧਰ ਦੀ ਨਵੀਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸੰਭਾਲਿਆ ਅਹੁਦਾ
ਜਲੰਧਰ, 22 ਫਰਵਰੀ:- ਜਲੰਧਰ ਦੀ ਨਵੀਂ ਪੁਲਿਸ ਕਮਿਸ਼ਨਰ ਧਰਮਪ੍ਰੀਤ ਕੌਰ ਨੇ ਅੱਜ ਜਲੰਧਰ ਕਮਿਸ਼ਨਰੇਟ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। 2006 ਬੈਚ ਦੀ ਆਈਪੀਐਸ ਅਧਿਕਾਰੀ ਧਨਪ੍ਰੀਤ ਕੌਰ ਇਸ ਤੋਂ ਪਹਿਲਾਂ ਲੁਧਿਆਣਾ ਰੇਂਜ ਦੀ ਆਈ.ਜੀ. ਦੇ ਅਹੁਦੇ 'ਤੇ ਤਾਇਨਾਤ ਸਨ, ਹੁਣ ਉਨ੍ਹਾਂ ਨੂੰ ਜਲੰਧਰ ਸ਼ਹਿਰ ਦੀ ਕਮਾਨ ਸੌਂਪੀ ਗਈ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਆਪਣੇ ਕਾਫ਼ਲੇ ਨਾਲ ਦੁਪਹਿਰ 1 ਵਜੇ ਦੇ ਕਰੀਬ ਚਾਰਜ ਸੰਭਾਲਣ ਲਈ ਕਮਿਸ਼ਨਰ ਦਫ਼ਤਰ ਪੁੱਜੀ। ਜਿੱਥੇ ਉਨ੍ਹਾਂ ਦਾ ਸਵਾਗਤ ਜੇਸੀਪੀ ਸੰਦੀਪ ਸ਼ਰਮਾ ਨੇ ਕੀਤਾ। ਕਮਿਸ਼ਨਰ ਦਫ਼ਤਰ ਪਹੁੰਚਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਅਧੀਨ ਆਉਂਦੇ ਸਾਰੇ ਵਿਭਾਗਾਂ ਦਾ ਵੇਰਵਾ ਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਧਨਪ੍ਰੀਤ ਕੌਰ ਦਫ਼ਤਰ ਪੁੱਜੀ ਤਾਂ ਉਨ੍ਹਾਂ ਦਾ ਗਾਰਡ ਆਫ਼ ਆਨਰ ਦੇ ਕੇ ਸਵਾਗਤ ਕੀਤਾ ਗਿਆ।