ਅੰਤ੍ਰਿੰਗ ਕਮੇਟੀ ਵੱਲੋਂ ਨਹੀਂ ਹੋਇਆ ਮਨਜ਼ੂਰ ਧਾਮੀ ਦਾ ਅਸਤੀਫ਼ਾ, ਮੁੜ ਤੋਂ ਅਹੁਦਾ ਸੰਭਾਲ਼ਨਾ ਦੀ ਕੀਤੀ ਅਪੀਲ।
ਅੰਤ੍ਰਿੰਗ ਕਮੇਟੀ ਵੱਲੋਂ ਨਹੀਂ ਹੋਇਆ ਮਨਜ਼ੂਰ ਧਾਮੀ ਦਾ ਅਸਤੀਫ਼ਾ, ਮੁੜ ਤੋਂ ਅਹੁਦਾ ਸੰਭਾਲ਼ਨਾ ਦੀ ਕੀਤੀ ਅਪੀਲ।
21 ਫਰਵਰੀ:- ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਫ਼ਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਧਾਮੀ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਤੇ ਅੰਤ੍ਰਿੰਗ ਕਮੇਟੀ ਦਾ ਵਫ਼ਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ।ਇਸ ਦੇ ਨਾਲ ਹੀ ਕਮੇਟੀ ਨੇ ਧਾਮੀ ਨੂੰ ਮੁੜ ਤੋਂ ਅਹੁਦਾ ਸੰਭਾਲ਼ਨਾ ਦੀ ਅਪੀਲ ਕੀਤੀ। ਅਸਤੀਫ਼ਾ ਦੇਣ ਮੌਕੇ ਧਾਮੀ ਨੇ ਕਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਇਵ ਉੱਪਰ ਨਿਗਰਾਨੀ ਰੱਖਣ ਲਈ ਬਣਾਈ ਗਈ 7 ਮੈੈਂਬਰੀ ਕਮੇਟੀ ਤੋਂ ਬਾਹਰ ਹੋ ਰਹੇ ਹਨ। ਉਹਨਾਂ ਨੇ ਜੱਥੇਦਾਰ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਧਾਮੀ ਦੇ ਕਮੇਟੀ ਤੋਂ ਬਾਹਰ ਹੋਣ ਤੋਂ ਬਾਅਦ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵੀ 7 ਮੈੈਂਬਰੀ ਕਮੇਟੀ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਜਦੋਂ ਕਮੇਟੀ ਦਾ ਪ੍ਰਧਾਨ ਹੀ ਅਸਤੀਫਾ ਦੇ ਗਿਆ ਹੈ ਤਾਂ ਉਹ ਮੈਂਬਰ ਕਿਵੇਂ ਮੀਟਿੰਗ ਕਰਨਗੇ।