ਸੁਖਬੀਰ ਬਾਦਲ ਦੀ ਧੀ ਦੇ ਵਿਆਹ ਵਿੱਚ ਗੈਰ-ਹਾਜ਼ਰ ਰਹਿਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ…
ਸੁਖਬੀਰ ਬਾਦਲ ਦੀ ਧੀ ਦੇ ਵਿਆਹ ਵਿੱਚ ਗੈਰ-ਹਾਜ਼ਰ ਰਹਿਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ…
ਚੰਡੀਗੜ੍ਹ, 19 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਮਾਨ ਨੇ ਆਪਣੇ ਸਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਵਿੱਚ ਗੈਰ-ਹਾਜ਼ਰ ਰਹਿਣ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਆਹ ਵਿੱਚ ਸੱਦਾ ਤੱਕ ਨਹੀਂ ਦਿੱਤਾ ਗਿਆ ਸੀ ਅਤੇ ਉਹ ਅਜਿਹੇ ਲੋਕਾਂ ਦੇ ਘਰ ਜਾਂਦੇ ਵੀ ਨਹੀਂ। ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ, *"ਮੈਨੂੰ ਤਾਂ ਇਹ ਵਿਆਹ 'ਚ ਬੁਲਾਉਂਦੇ ਵੀ ਨਹੀਂ। ਮੈਨੂੰ ਛੱਡ ਕੇ ਸਾਰੇ ਹੀ ਉਸ ਵਿਆਹ 'ਚ ਪਹੁੰਚੇ ਸਨ। ਮੈਂ ਅਜਿਹੇ ਲੋਕਾਂ ਦੇ ਘਰ ਜਾਂਦਾ ਵੀ ਨਹੀਂ।"* ਉਨ੍ਹਾਂ ਨੇ ਇਹ ਵੀ ਜੋੜਿਆ ਕਿ ਉਹ ਕਿਸੇ ਦੇ ਨਿੱਜੀ ਫੰਕਸ਼ਨ 'ਤੇ ਇਤਰਾਜ਼ ਨਹੀਂ ਕਰਦੇ, ਪਰ ਉਨ੍ਹਾਂ ਨੇ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਦੇ ਹਾਸੇ-ਠੱਠੇ ਨੂੰ ਬੇਸ਼ਰਮੀ ਦੱਸਿਆ, ਜੋ ਵੀਡੀਓ ਵਾਇਰਲ ਹੋ ਰਹੀ ਹੈ।