ਭਾਜਪਾ ਨੇ ਦਿੱਲੀ ਲਈ ਦੋ ਨਿਗਰਾਨ ਕੀਤੇ ਨਿਯੁਕਤ, ਅੱਜ ਸ਼ਾਮ 7 ਵਜੇ ਤੱਕ ਮੁੱਖ ਮੰਤਰੀ ਦੇ ਨਾਮ ਦਾ ਕੀਤਾ ਜਾਵੇਗਾ ਐਲਾਨ

ਭਾਜਪਾ ਨੇ ਦਿੱਲੀ ਲਈ ਦੋ ਨਿਗਰਾਨ ਕੀਤੇ ਨਿਯੁਕਤ, ਅੱਜ ਸ਼ਾਮ 7 ਵਜੇ ਤੱਕ ਮੁੱਖ ਮੰਤਰੀ ਦੇ ਨਾਮ ਦਾ ਕੀਤਾ ਜਾਵੇਗਾ ਐਲਾਨ

ਨਵੀਂ ਦਿੱਲੀ, 19 ਫਰਵਰੀ:- ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਦਾ ਫ਼ੈਸਲਾ ਕਰਨ ਲਈ ਦੋ ਨਿਗਰਾਨ ਰਵੀ ਸ਼ੰਕਰ ਪ੍ਰਸਾਦ ਅਤੇ ਓ.ਪੀ. ਧਨਖੜ ਨੂੰ ਨਿਯੁਕਤ ਕੀਤਾ ਹੈ। ਅੱਜ ਸ਼ਾਮ 7 ਵਜੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਮੁੱਖ ਮੰਤਰੀ ਅਹੁਦੇ ਲਈ ਨਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ । ਇਸ ਤੋਂ ਪਹਿਲਾਂ, ਭਾਜਪਾ ਸੰਸਦੀ ਦਲ ਦੀ ਮੀਟਿੰਗ ਖਤਮ ਹੋ ਗਈ ਹੈ, ਜਿਸ ਤੋਂ ਬਾਅਦ ਰਵੀ ਸ਼ੰਕਰ ਪ੍ਰਸਾਦ ਅਤੇ ਓਪੀ ਧਨਖੜ ਨੂੰ ਦਿੱਲੀ ਲਈ ਨਿਗਰਾਨ ਨਿਯੁਕਤ ਕੀਤਾ ਗਿਆ ਹੈ।ਭਲਕੇ ਯਾਨੀ 20 ਫ਼ਰਵਰੀ ਨੂੰ ਸਹੁੰ ਚੁੱਕ ਸਮਾਗਮ ਰਾਮਲੀਲਾ ਮੈਦਾਨ ਵਿੱਚ ਦੁਪਹਿਰ 12 ਵਜੇ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

Share this post