ਦਿੱਲੀ ਨੂੰ ਉੱਤਰ ਪ੍ਰਦੇਸ਼ ਬਣਾ ਰਹੀ ਭਾਰਤੀ ਜਨਤਾ ਪਾਰਟੀ : ਆਤਿਸ਼ੀ

ਦਿੱਲੀ ਨੂੰ ਉੱਤਰ ਪ੍ਰਦੇਸ਼ ਬਣਾ ਰਹੀ ਭਾਰਤੀ ਜਨਤਾ ਪਾਰਟੀ : ਆਤਿਸ਼ੀ

ਦਿੱਲੀ, 13 ਫਰਵਰੀ:- ਦਿੱਲੀ ਦੇ ਕਾਰਜਕਾਰੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਦਿੱਲੀ ਵਿਚ ਬਿਜਲੀ ਕੱਟਾਂ ਦੇ ਦਾਅਵੇ ਕੀਤੇ ਹਨ।ਆਤਿਸ਼ੀ ਨੇ ਇਸ ਲਈ ਪ੍ਰੈਸ ਕਾਨਫਰੰਸ ਕੀਤੀ, ਜਿਸ ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ, ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਸਾਬਕਾ ਮੁੱਖ ਮੰਤਰੀ ਆਤਿਸ਼ੀ ਅਪਣੀ ਪੋਸਟ ’ਚ ਲਿਿਖਆ ਕਿ, ‘ਭਾਜਪਾ ਦਿੱਲੀ ਲਈ ਆਫ਼ਤ ਬਣ ਗਈ ਹੈ, ਸੱਤਾ ਵਿੱਚ ਆਉਂਦੇ ਹੀ ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਬੀਤੇ ਤਿੰਨ ਦਿਨਾਂ ਦੌਰਾਨ ਦਿੱਲੀ ਵਿਚ ਬਿਜਲੀ ਦੇ ਲੰਬੇ ਕੱਟ ਲੱਗੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ‘ਆਪ’ ਸਰਕਾਰ ਦੇ ਸੱਤਾ ’ਚੋਂ ਹਟਣ ਤੋਂ ਬਾਅਦ ਬਿਜਲੀ ਵਿਭਾਗ ਠੱਪ ਹੋ ਗਿਆ ਹੈ। ਭਾਜਪਾ ਦਿੱਲੀ ਉੱਤਰ ਪ੍ਰਦੇਸ਼ ਬਣਾ ਰਹੀ ਹੈ’।

Share this post