ਦਿਲ ਦਾ ਦੌਰਾ ਪੈਣ ਨਾਲ ਹਸਪਤਾਲ 'ਚ ਦਾਖ਼ਲ ਬਲਦੇਵ ਸਿੰਘ ਸਿਰਸਾ ਨੇ ਮੋਰਚੇ ਨੂੰ ਦਿੱਤਾ ਸੰਦੇਸ਼, ਜਾਣੋ ਕੀ ਕਿਹਾ…
ਦਿਲ ਦਾ ਦੌਰਾ ਪੈਣ ਨਾਲ ਹਸਪਤਾਲ 'ਚ ਦਾਖ਼ਲ ਬਲਦੇਵ ਸਿੰਘ ਸਿਰਸਾ ਨੇ ਮੋਰਚੇ ਨੂੰ ਦਿੱਤਾ ਸੰਦੇਸ਼, ਜਾਣੋ ਕੀ ਕਿਹਾ…
13 ਫਰਵਰੀ:- ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਸ਼ੰਭੂ ਮੋਰਚੇ ਵਿੱਚ ਕਿਸਾਨ ਤੀਜੀ ਵੱਡੀ ਮਹਾਂਪੰਚਾਇਤ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਿਲ ਦਾ ਦੌਰਾ ਪੈਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਹਨ। ਦੇਰ ਰਾਤ ਕਿਸਾਨਾਂ ਦਾ ਵਫ਼ਦ ਉਨ੍ਹਾਂ ਨੂੰ ਮਿਿਲਆ।ਹਸਪਤਾਲ 'ਚ ਦਾਖ਼ਲ ਬਲਦੇਵ ਸਿੰਘ ਸਿਰਸਾ ਨੇ 33 ਸੈਕਿੰਡ ਦਾ ਸੰਦੇਸ਼ ਜਨਤਾ ਨੂੰ ਦਿੱਤਾ ਹੈ।ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਅੰਤਿਮ ਸਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਜੇਕਰ ਉਹ ਠੀਕ ਹੋ ਗਏ ਤਾਂ ਉਹ ਮੋਰਚੇ 'ਚ ਸ਼ਾਮਲ ਹੋਣਗੇ। ਜੇ ਕੁਝ ਵੀ ਹੁੰਦਾ ਹੈ, ਉਸ ਦਾ ਸਰੀਰ ਮੋਰਚੇ 'ਤੇ ਰੱਖਿਆ ਜਾਵੇ। ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ ਹੈ। ਜਿੰਨਾ ਸਮਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਮੇਰਾ ਸਸਕਾਰ ਨਾ ਕਰਨਾ।