ਦਿੱਲੀ ਵਿੱਚ ਕਿਰਾਏਦਾਰਾਂ ਨੂੰ ਮਿਲਣਗੇ ਮੁਫਤ ਬਿਜਲੀ ਅਤੇ ਪਾਣੀ : ਕੇਜਰੀਵਾਲ

ਦਿੱਲੀ ਵਿੱਚ ਕਿਰਾਏਦਾਰਾਂ ਨੂੰ ਮਿਲਣਗੇ ਮੁਫਤ ਬਿਜਲੀ ਅਤੇ ਪਾਣੀ : ਕੇਜਰੀਵਾਲ 

ਨਵੀਂ ਦਿੱਲੀ, 18 ਜਨਵਰੀ: ਦਿੱਲੀ ਚੋਣਾਂ ਤੋਂ ਪਹਿਲਾਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੋਟਰਾਂ ਨੂੰ ਲੁਭਾਉਣ ਵਿੱਚ ਲੱਗੀ ਹੋਈ ਹੈ।'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਕਿਰਾਏਦਾਰਾਂ ਲਈ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦਾ ਲਾਭ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਵੀ ਮੁਫਤ ਬਿਜਲੀ ਅਤੇ ਪਾਣੀ ਦਾ ਲਾਭ ਮਿਲਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਰਾਏਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਵੱਡਾ ਕਦਮ ਹੋਵੇਗਾ।

 

Share this post