ਹਰਿਆਣਾ ਸਰਕਾਰ ਵੱਲੋਂ 2 IPS ਅਫ਼ਸਰਾਂ ਦਾ ਕੀਤਾ ਗਿਆ ਤਬਾਦਲਾ

ਹਰਿਆਣਾ ਸਰਕਾਰ ਵੱਲੋਂ 2 IPS ਅਫ਼ਸਰਾਂ ਦਾ ਕੀਤਾ ਗਿਆ ਤਬਾਦਲਾ

ਚੰਡੀਗੜ੍ਹ, 25 ਅਕਤੂਬਰ 2025 : ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕਰਦਿਆਂ ਦੋ ਆਈ.ਪੀ.ਐਸ. (IPS) ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ:

ਦੀਪਕ ਸਹਾਰਨ ਨੂੰ ਸਿਰਸਾ ਦਾ ਐਸ.ਪੀ. (ਪੁਲਿਸ ਸੁਪਰਡੈਂਟ) ਨਿਯੁਕਤ ਕੀਤਾ ਗਿਆ ਹੈ।ਸਿਰਸਾ ਦੇ ਮੌਜੂਦਾ ਐਸ.ਪੀ. ਮਯੰਕ ਗੁਪਤਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਪੰਜਾਬ 'ਚ 5 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ 'ਚ 5 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

5 ਨਵੰਬਰ ਬੁੱਧਵਾਰ ਨੂੰ ਪੂਰੇ ਪੰਜਾਬ ਵਿਚ ਸਰਕਾਰੀ ਛੁੱਟੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਮੌਕੇ ਸਕੂਲਾਂ-ਕਾਲਜਾਂ ਅਤੇ ਦਫਤਰਾਂ ਵਿਚ ਛੁੱਟੀ ਰਹੇਗੀ। ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕਲੰਡਰ ਵਿਚ ਇਸ ਦਿਨ ਛੁੱਟੀ ਐਲਾਨੀ ਗਈ ਹੈ।

ਨਵੀਂ ਰੇਲ ਲਾਈਨ ਪ੍ਰੋਜੈਕਟ ਲਈ ਕੇਂਦਰ ਨੇ ਪੰਜਾਬ ਤੋਂ ਜ਼ਮੀਨ ਮੰਗੀ

ਨਵੀਂ ਰੇਲ ਲਾਈਨ ਪ੍ਰੋਜੈਕਟ ਲਈ ਕੇਂਦਰ ਨੇ ਪੰਜਾਬ ਤੋਂ ਜ਼ਮੀਨ ਮੰਗੀ 

ਕੇਂਦਰ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ। ਕੇਂਦਰ ਨੇ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ।
ਪ੍ਰੋਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ। ਪੰਜਾਬ ਦੇ 3 ਜ਼ਿਲ੍ਹਿਆਂ ਵਿਚੋਂ ਇਹ ਰੇਲ ਲਾਇਨ ਲੰਘੇਗੀ। ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮੁਹਾਲੀ ਵਿਚੋਂ ਰੇਲਵੇ ਲਾਈਨ ਲੰਘੇਗੀ। ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ।

ਕਾਂਗਰਸ ਦੇ ਦੋ ਆਗੂ ਭਾਜਪਾ 'ਚ ਹੋਏ ਸ਼ਾਮਲ

ਕਾਂਗਰਸ ਦੇ ਦੋ ਆਗੂ ਭਾਜਪਾ 'ਚ ਹੋਏ ਸ਼ਾਮਲ 

ਤਰਨ ਤਾਰਨ , 25 ਅਕਤੂਬਰ 2025 : ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਤਰਨਤਾਰਨ ਹਲਕੇ ਦੇ ਦੋ ਕਾਂਗਰਸੀ ਨੇਤਾ ਅੱਜ ਦਿੱਲੀ 'ਚ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਵਿੱਚ ਸ਼ਾਮਲ ਹੋਏ ਨੇਤਾਵਾਂ 'ਚ ਰਣਜੀਤ ਸਿੰਘ ਢਿੱਲੋਂ (ਰਾਣਾ ਗੰਦੀਵਿੰਡ), ਜੋ ਕਿ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਪੀ.ਪੀ.ਸੀ.ਸੀ. ਕੋਆਰਡੀਨੇਟਰ ਹਨ, ਅਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਦੀਵਿੰਡ, ਜੋ ਪੰਜਾਬ ਕਾਂਗਰਸ ਦੇ ਬੁਲਾਰਾ ਅਤੇ ਬਲਾਕ ਕਾਂਗਰਸ ਕਮੇਟੀ ਗੰਦੀਵਿੰਡ ਦੇ ਪ੍ਰਧਾਨ ਹਨ।