ਐਚਐਮਪੀਵੀ ਨੇ ਅਸਾਮ ‘ਚ ਕੀਤੀ ਐਂਟਰੀ, ਪਹਿਲਾ ਮਾਮਲਾ ਅਇਆ ਸਾਹਮਣੇ।

ਐਚਐਮਪੀਵੀ ਨੇ ਅਸਾਮ ‘ਚ ਕੀਤੀ ਐਂਟਰੀ, ਪਹਿਲਾ ਮਾਮਲਾ ਅਇਆ ਸਾਹਮਣੇ।

ਆਸਾਮ, 11 ਜਨਵਰੀ:- ਭਾਰਤ ਵਿੱਚ ਐਚਐਮਪੀਵੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਅਸਾਮ ਵਿੱਚ ਸ਼ਨਿੱਚਰਵਾਰ ਨੂੰ 10 ਮਹੀਨੇ ਦੇ ਬੱਚੇ ਨੂੰ ਐਚਐਮਪੀਵੀ ਸੰਕਰਮਣ ਪਾਇਆ ਗਿਆ।ਏਐਮਸੀਐਚ ਦੇ ਸੁਪਰਡੈਂਟ ਡਾ. ਧਰੁਬਜਯੋਤੀ ਭੂਈਆਂ ਨੇ ਦੱਸਿਆ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਜ਼ੁਕਾਮ ਦੇ ਲੱਛਣਾਂ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਟੀਕੂ ਤਲਸਾਨੀਆ ਦੀ ਅਚਾਨਕ ਵਿਗੜੀ ਸਿਹਤ।

ਟੀਕੂ ਤਲਸਾਨੀਆ ਦੀ ਅਚਾਨਕ ਵਿਗੜੀ ਸਿਹਤ।  

11 ਜਨਵਰੀ:- ਟੀਵੀ ਦੇ ਮਸ਼ਹੂਰ ਅਦਾਕਾਰ ਟੀਕੂ ਤਲਸਾਨੀਆ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਡਾਕਟਰਾਂ ਨੇ ਅਜੇ ਵੀ ਉਨ੍ਹਾਂ ਨੂੰ ਨਿਗਰਾਨੀ 'ਚ ਰੱਖਿਆ ਹੋਇਆ ਹੈ ਤੇ ਅਦਾਕਾਰ ਦੀ ਸਿਹਤ ਨੂੰ ਮੌਨਿਟਰ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡਾਕਟਰਾਂ ਦੇ ਇਲਾਜ ਤੋਂ ਬਾਅਦ ਉਹ ਜਲਦੀ ਠੀਕ ਹੋ ਜਾਣਗੇ। ਫਿਲਹਾਲ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਗੁਰਪ੍ਰੀਤ ਗੋਗੀ ਦਾ ਅੰਤਿਮ ਸਸਕਾਰ ਅੱਜ ਦੁਪਹਿਰ 3 ਵਜੇ

ਗੁਰਪ੍ਰੀਤ ਗੋਗੀ ਦਾ ਅੰਤਿਮ ਸਸਕਾਰ ਅੱਜ ਦੁਪਹਿਰ 3 ਵਜੇ

ਲੁਧਿਆਣਾ, 11 ਜਨਵਰੀ: ਮਹਾਨਗਰ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਦੇਰ ਰਾਤ ਗੋਲ਼ੀ ਲੱਗਣ ਕਾਰਨ ਦੇਹਾਂਤ ਹੋ ਗਿਆ ਹੈ। ਵਿਧਾਇਕ ਗੋਗੀ ਦੀ ਮੌਤ ਦੀ ਪਰਿਵਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ।ਉਨ੍ਹਾਂ ਦੀ ਮੌਤ ਮਗਰੋਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ।ਗੁਰਪ੍ਰੀਤ ਗੋਗੀ ਦਾ ਅੰਤਿਮ ਸਸਕਾਰ ਅੱਜ (11 ਜਨਵਰੀ) ਦੁਪਹਿਰ 3 ਵਜੇ ਲੁਧਿਆਣਾ ਵਿਚ ਕੇ.ਵੀ.ਐਮ ਸਕੂਲ ਨੇੜੇ ਸਮਸ਼ਾਨ ਘਾਟ ਵਿਖੇ ਹੋਵੇਗਾ।