ਅਵਾਰਾ ਕੁੱਤਿਆਂ ਨੇ ਨੋਚ ਨੋਚ ਲਈ 11 ਸਾਲਾਂ ਮਾਸੂਮ ਦੀ ਜਾਨ
ਅਵਾਰਾ ਕੁੱਤਿਆਂ ਨੇ ਨੋਚ ਨੋਚ ਲਈ 11 ਸਾਲਾਂ ਮਾਸੂਮ ਦੀ ਜਾਨ
11 ਜਨਵਰੀ ,ਲੁਧਿਆਣਾ(ਮਲਕੀਤ ਸਿੰਘ ):ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਹਸਨਪੁਰ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ| ਜਿਸ ਵਿੱਚ ਅਵਾਰਾ ਕੁੱਤਿਆਂ ਨੇ 11 ਸਾਲਾ ਬੱਚੇ ਸੁੱਖਪ੍ਰੀਤ ਸਿੰਘ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਕੁੱਤਿਆਂ ਨੇ ਬੱਚੇ ਨੂੰ ਪਿਓ ਦੇ ਹੱਥਾਂ ਨੋਚ ਨੋਚ ਕੇ ਮਾਰ ਮੁਕਾਇਆ| ਇਹ ਘਟਨਾ ਇਲਾਕੇ ਵਿੱਚ ਦੂਜੀ ਵਾਰੀ ਵਾਪਰੀ ਹੈ। ਪਿਛਲੀ ਵਾਰੀ ਵੀ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੁਕਸਾਨ ਪਹੁੰਚਾਇਆ ਸੀ। ਪਿੰਡ ਵਾਸੀਆਂ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਪਿੰਡ ਹਸਨਪੁਰ ਲਾਗੇ ਧਰਨਾ ਲਾ ਦਿੱਤਾ ਹੈ |ਲੋਕਾਂ ਦੀ ਮੰਗ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਅਤੇ ਇਸ ਤਰ੍ਹਾਂ ਦੀਆਂ ਹਮਲਿਆਂ ਤੋਂ ਬਚਾਉਣ ਲਈ ਸਰਕਾਰ ਅਤੇ ਪ੍ਰਸਾਸ਼ਨ ਤੁਰੰਤ ਕਦਮ ਚੁੱਕੇ |ਅਵਾਰਾ ਕੁੱਤਿਆਂ ਦੀ ਵੱਧ ਰਹੀ ਦਹਿਸ਼ਤ ਨੇ ਇਲਾਕੇ ਵਿੱਚ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।