ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਣ ਪੁੱਜੀ ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਣ ਪੁੱਜੀ ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ
15 ਅਪ੍ਰੈਲ:- 18 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ ਅਕਸ਼ੇ ਕੁਮਾਰ ਤੇ ਆਰ. ਮਾਧਵਨ ਸਮੇਤ ਬਾਕੀ ਟੀਮ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਦੱਸਿਆ ਕਿ ਸੱਚਾਈ ਦੀ ਗਰਜ ਅਤੇ ਬਹਾਦਰੀ ਦੀ ਸ਼ਕਤੀ ਹੁਣ ਜਨਤਾ ਦੇ ਸਾਹਮਣੇ ਆਵੇਗੀ।ਸਰ ਸੀ. ਸ਼ੰਕਰਨ ਨਾਇਰ ਦਾ ਅਦਾਲਤੀ ਕੇਸ ਜਲ੍ਹਿਆਂਵਾਲਾ ਬਾਗ ਕਤਲੇਆਮ ਨਾਲ ਸਬੰਧਤ ਸੀ ਜਿਸਨੂੰ ਕਦੇ ਨਹੀਂ ਦੱਸਿਆ ਗਿਆ। ਇੱਕ ਭਾਰਤੀ ਦੇਸ਼ ਭਗਤ ਅਤੇ ਨਾਇਕ ਦੀ ਕਹਾਣੀ ਜਿਸਨੇ ਜਨਰਲ ਡਾਇਰ ਦੇ ਝੂਠਾਂ ਦਾ ਪਰਦਾਫਾਸ਼ ਕਰਕੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਰੁਖ਼ ਬਦਲ ਦਿੱਤਾ।