ਦਿੱਲੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਦਿੱਲੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਦਿੱਲੀ, 14 ਅਪ੍ਰੈਲ:- ਦਿੱਲੀ ਵਿੱਚ ਪੜ੍ਹ ਰਹੇ ਸਕੂਲੀ ਬੱਚਿਆਂ ਲਈ ਦਿੱਲੀ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 11 ਮਈ ਤੋਂ 30 ਜੂਨ 2025 ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਹਾਲਾਂਕਿ ਵਿਿਦਆਰਥੀਆਂ ਲਈ ਛੁੱਟੀਆਂ 11 ਮਈ ਤੋਂ ਸ਼ੁਰੂ ਹੋਣਗੀਆਂ, ਅਧਿਆਪਕਾਂ ਨੂੰ 28 ਜੂਨ ਨੂੰ ਸਕੂਲਾਂ ਵਿੱਚ ਵਾਪਸ ਰਿਪੋਰਟ ਕਰਨਾ ਹੋਵੇਗਾ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਅਕਾਦਮਿਕ ਸੈਸ਼ਨ 2025-26 ਲਈ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਅਨੁਸਾਰ:
1. ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦਾਖਲੇ ਸਾਲ ਭਰ ਹੋਣਗੇ
2. ਗੈਰ-ਯੋਜਨਾਬੱਧ ਦਾਖਲੇ ਤਿੰਨ ਪੜਾਅ ਵਿੱਚ ਕੀਤੇ ਜਾਣਗੇ
3. 5ਵੀਂ, 7ਵੀਂ, 9ਵੀਂ ਅਤੇ 11ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 8 ਮਈ ਨੂੰ ਆਵੇਗਾ
4. ਮਿਡ-ਟਰਮ ਪ੍ਰੀਖਿਆਵਾਂ 15 ਸਤੰਬਰ ਤੋਂ 10 ਅਕਤੂਬਰ ਤੱਕ ਹੋਣਗੀਆਂ
5. ਪਤਝੜ ਦੀ ਛੁੱਟੀ: 29 ਸਤੰਬਰ ਤੋਂ 1 ਅਕਤੂਬਰ
6. ਸਰਦੀਆਂ ਦੀ ਛੁੱਟੀ: 1 ਜਨਵਰੀ ਤੋਂ 15 ਜਨਵਰੀ 2026 ਤੱਕ