ਝਾਰਖ਼ੰਡ: ਪਟੜੀ ਤੋਂ ਉਤਰ ਪਲਟ ਗਈ ਮਾਲਗੱਡੀ

ਝਾਰਖ਼ੰਡ: ਪਟੜੀ ਤੋਂ ਉਤਰ ਪਲਟ ਗਈ ਮਾਲਗੱਡੀ 

ਰਾਂਚੀ, 26 ਸਤੰਬਰ-  ਝਾਰਖੰਡ ਦੇ ਬੋਕਾਰੋ ਵਿਚ ਤੁਪਕਦੀਹ ਸਟੇਸ਼ਨ ਨੇੜੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਕੇ ਪਲਟ ਗਏ, ਜਿਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। 15 ਰੇਲਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ । ਆਰ.ਪੀ.ਐਫ਼. ਬੋਕਾਰੋ ਦੀ 15 ਮੈਂਬਰੀ ਟੀਮ ਮੌਕੇ ’ਤੇ ਪੁੱਜ ਗਈ ਹੈ ਤੇ ਉਨ੍ਹਾਂ ਵਲੋਂ ਟ੍ਰੈਕ ਨੂੰ ਸਾਫ਼ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

Ads

Share this post