ਮਾਨ ਸਰਕਾਰ ਨੇ ਕੀਤੇ ਵੱਡੇ ਅਫ਼ਸਰਾਂ ਦੇ ਤਬਾਦਲੇ
ਮਾਨ ਸਰਕਾਰ ਨੇ ਕੀਤੇ ਵੱਡੇ ਅਫ਼ਸਰਾਂ ਦੇ ਤਬਾਦਲੇ
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। 25 ਆਈਏਐਸ ਅਧਿਕਾਰੀਆਂ ਸਮੇਤ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 ਆਈਏਐਸ, 7 ਆਈਪੀਐਸ, 99 ਪੀਸੀਐਸ ਅਤੇ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰ.ਟੀ.ਓ ਲੁਧਿਆਣਾ, ਵਿਨੀਤ ਕੁਮਾਰ ਏ.ਸੀ.ਏ.ਗੇਲਾਡਾ, ਸੰਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਪੀ.ਆਰ.ਟੀ.ਸੀ. ਦਾ ਐਮ.ਡੀ. ਬਣਾਇਆ ਹੈ।