ਜਾਪਾਨ ਵਿਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ

ਜਾਪਾਨ ਵਿਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ

 ਟੋਕੀਓ, 24 ਸਤੰਬਰ  : ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਟੋਕੀਓ ਦੇ ਦੱਖਣ ਵਿੱਚ ਸਥਿਤ ਦੂਰ-ਦੁਰਾਡੇ ਟਾਪੂਆਂ ਦੇ ਇੱਕ ਸਮੂਹ ਨੂੰ ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜਾਪਾਨ ਦੇ ਟੋਕੀਓ ਦੇ ਦੱਖਣ 'ਚ ਸਥਿਤ ਇਜ਼ੂ ਟਾਪੂ ਦੇ ਤੱਟਵਰਤੀ ਖੇਤਰਾਂ 'ਚ ਅੱਜ ਸਵੇਰੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਦਰਜ ਕੀਤੀ ਗਈ। ਸੂਤਰਾਂ ਮੁਤਾਬਕ ਸਮੁੰਦਰੀ ਟਾਪੂ ਹਾਚੀਜੋ ਨੇੜੇ ਸਮੁੰਦਰ ਵਿੱਚ ਸੁਨਾਮੀ ਦੀਆਂ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਹਨ। 

Share this post