ਭਾਰਤ ਭੂਸ਼ਣ ਆਸ਼ੂ ਦਾ ਵਧਿਆ ਰਿਮਾਂਡ
ਭਾਰਤ ਭੂਸ਼ਣ ਆਸ਼ੂ ਦਾ ਵਧਿਆ ਰਿਮਾਂਡ
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਏਜੰਟ ਰਾਜਦੀਪ ਨਾਗਰਾ(Rajdeep Nagra) ਨੂੰ ਲੁਧਿਆਣਾ ਨੇੜੇ ਖੰਨਾ ਦੇ ਉਸ ਦੇ ਜੱਦੀ ਪਿੰਡ ਇਕੋਲਾਹੀ ਤੋਂ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਤੋਂ ਈਡੀ(ED) ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਰਾਜਦੀਪ ਨਾਗਰਾ ਨੂੰ ਈਡੀ ਦਫ਼ਤਰ ਜਲੰਧਰ ਲਿਆਂਦਾ ਗਿਆ ਅਤੇ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇਸਤੋਂ ਬਾਅਦ ਉਸਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਜਦੀਪ ਦਾ ਈਡੀ ਨੂੰ 9 ਸਤੰਬਰ ਤੱਕ ਰਿਮਾਂਡ ਦੇ ਦਿੱਤਾ ਹੈ।ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਵੀ ਕਪੂਰਥਲਾ ਮਾਡਰਨ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਕੇਸ ਵਿੱਚ ਪੇਸ਼ ਹੋਏ, ਜਿੱਥੇ ਉਹ 13 ਅਗਸਤ ਤੋਂ ਬੰਦ ਹੈ। ਵਿਸ਼ੇਸ਼ ਪੀਐਮਐਲਏ ਜੱਜ-ਕਮ-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਨੇ ਆਸ਼ੂ ਦੀ ਨਿਆਂਇਕ ਹਿਰਾਸਤ 19 ਸਤੰਬਰ ਤੱਕ ਵਧਾ ਦਿੱਤੀ ਹੈ। ਰਾਜਦੀਪ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ, ਈਡੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਨਾਗਰਾ ਦੇ ਅਹਾਤੇ ਵਿੱਚ ਉਸਦੀ ਦੁਕਾਨ, ਦਫਤਰ ਅਤੇ ਰਿਹਾਇਸ਼ ਸਮੇਤ ਕੋਈ ਨਕਦੀ ਨਹੀਂ ਮਿਲੀ, ਪਰ ਕੁਝ ਅਪਰਾਧਕ ਸਬੂਤ ਹਾਸਲ ਕਰਨ ਵਿੱਚ ਕਾਮਯਾਬ ਰਹੇ। ਈਡੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਨਾਗਰਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਵਜੋਂ ਆਪਣੇ ਕਾਰਜਕਾਲ ਤੋਂ ਹੀ ਆਸ਼ੂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਅਧਿਕਾਰੀਆਂ ਨੂੰ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬਰਖ਼ਾਸਤ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ, ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਵਿਚਾਲੇ ਗਠਜੋੜ ਦੇ ਸਬੂਤ ਮਿਲੇ ਹਨ।