ਮੋਹਾਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਦੀ ਰੇਡ

ਮੋਹਾਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਦੀ ਰੇਡ 


ਮੋਹਾਲੀ, 15 ਅਪ੍ਰੈਲ: ਮੋਹਾਲੀ ਦੇ ਵੱਡੇ ਬਿਲਡਰ ਦੇ ਘਰ ਈਡੀ ਦੀ ਰੇਡ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਰੇਡ ਮੋਹਾਲੀ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਹੋਈ ਹੈ। ਦਰਅਸਲ ਪਤਾ ਲੱਗਿਆ ਹੈ ਕਿ ਇਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਸੀ। ਪੀਏਸੀਐਲ ਦੇ ਡਾਇਰੈਕਟਰਾਂ ਨੇ ਕਥਿਤ ਤੌਰ 'ਤੇ ਨਿਵੇਸ਼ਕਾਂ ਦੇ ਫੰਡਾਂ ਨੂੰ ਕਈ ਥਾਵਾਂ 'ਤੇ ਸ਼ੈੱਲ ਕੰਪਨੀਆਂ ਵਿੱਚ ਟ੍ਰਾਂਸਫਰ ਕਰਕੇ ਹੜੱਪ ਲਿਆ ਸੀ। ਫਿਰ ਇਹਨਾਂ ਫੰਡਾਂ ਨੂੰ ਨਕਦੀ ਵਿੱਚ ਕਢਵਾਇਆ ਗਿਆ ਅਤੇ ਜਾਇਦਾਦਾਂ ਖਰੀਦਣ ਲਈ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਕੰਪਨੀਆਂ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ।

Ads

Share this post