ਕਸਰਤ ਕਰਨ ਵਾਲੇ ਸਰਜਰੀ ਤੋਂ ਬਾਅਦ ਛੇਤੀ ਹੁੰਦੇ ਹਨ ਸਿਹਤਯਾਬ: ਓਟਾਗੋ ਯੂਨੀਵਰਸਿਟੀ ਦੀ ਖੋਜ

ਕਸਰਤ ਕਰਨ ਵਾਲੇ ਸਰਜਰੀ ਤੋਂ ਬਾਅਦ ਛੇਤੀ ਹੁੰਦੇ ਹਨ ਸਿਹਤਯਾਬ: ਓਟਾਗੋ ਯੂਨੀਵਰਸਿਟੀ ਦੀ ਖੋਜ

13/07/2303 ਬਿਹਤਰ ਸਿਹਤ ਲਈ ਚੰਗੇ ਖਾਣ-ਪੀਣ ਦੇ ਨਾਲ ਹੀ ਰੋਜ਼ਾਨਾ ਕਸਰਤ ਕਰਨਾ ਜ਼ਰੂਰੀ ਹੁੰਦਾ ਹੈ। ਨਿਊਜ਼ੀਲੈਂਡ ਦੀ ਓਟਾਗੋ ਯੂਨੀਵਰਸਿਟੀ ਦੀ ਖੋਜ ’ਚ ਸਾਹਮਣੇ ਆਇਆ ਹੈ ਕਿ ਸਰਜਰੀ ਤੋਂ ਕੁਝ ਸਮਾਂ ਪਹਿਲਾਂ ਜੇਕਰ ਸਮੇਂ ਸਿਰ ਜ਼ਿਆਦਾ ਸਮਰੱਥਾ ਵਾਲੀ ਕਸਰਤ ਕੀਤੀ ਜਾਵੇ ਤਾਂ ਬਾਅਦ ’ਚ ਠੀਕ ਹੋਣ ’ਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਇਹ ਖੋਜ ਸਰਜਰੀ ਜਰਨਲ ’ਚ ਛਾਪੀ ਗਈ ਹੈ। ਇਸ ਵਿਚ ਕਰੀਬ 832 ਲੋਕਾਂ ਤੋਂ ਇਲਾਵਾ 12 ਅਧਿਐਨਾਂ ਨੂੰ ਸ਼ਾਮਲ ਕੀਤਾ ਗਿਆ।

ਖੋਜਕਰਤਾਵਾਂ ਨੇ ਕਿਹਾ ਕਿ ਇਨ੍ਹਾਂ ’ਚ ਵਾਰ-ਵਾਰ ਤੀਬਰਤਾ ਵਾਲੇ ਐਰੋਬਿਕ ਐਕਸਰਸਾਈਜ਼ ਦਾ ਦੋਹਰਾਅ ਸ਼ਾਮਲ ਹੈ। ਇਸ ਖੋਜ ਦੇ ਪ੍ਰਮੁੱਖ ਡਾਕਟਰ ਕਾਰੀ ਕਲੀਫੋਰਡ ਨੇ ਇਸ ਦਾ ਫ਼ਾਇਦਾ ਹਰ ਤਰ੍ਹਾਂ ਦੀ ਸਰਜਰੀ ’ਚ ਹੋਣ ਦੀ ਗੱਲ ਕਹੀ ਹੈ। ਭਾਵੇਂ ਦੋ ਘੰਟਿਆਂ ਤੋਂ ਜ਼ਿਆਦਾ ਲੱਗਣ ਵਾਲੀ ਸਰਜਰੀ ਹੋਵੇ ਜਾਂ ਜਿਸ ਵਿਚ ਵੱਡੀ ਮਾਤਰਾ ’ਚ ਖੂਨ ਦਾ ਰਿਸਾਅ ਹੋਇਆ ਹੋਵੇ, ਇਹ ਸਾਰਿਆਂ ’ਚ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਇਨ੍ਹਾਂ ’ਚ ਲੀਵਰ, ਫੇਫੜੇ ਤੇ ਪੇਟ ਵਰਗੀ ਮਹੱਤਵਪੂਰਨ ਸਰਜਰੀ ਸ਼ਾਮਲ ਹੈ। ਇਸ ਖੋਜ ’ਚ ਸ਼ਾਮਲ ਹੋਣ ਵਾਲਿਆਂ ਦੀ ਔਸਤ ਉਮਰ 66 ਸਾਲ ਸੀ।

Share this post