ਮਨਪ੍ਰੀਤ ਬਾਦਲ, ਸਮ੍ਰਿਤੀ ਇਰਾਨੀ, ਵਸੁੰਧਰਾ ਰਾਜੇ BJP ਦੇ ਕੌਮੀ ਪ੍ਰਧਾਨ ਦੀ ਨਵੀਂ ਟੀਮ ਵਿੱਚ ਸ਼ਾਮਲ

ਮਨਪ੍ਰੀਤ ਬਾਦਲ, ਸਮ੍ਰਿਤੀ ਇਰਾਨੀ, ਵਸੁੰਧਰਾ ਰਾਜੇ BJP ਦੇ ਕੌਮੀ ਪ੍ਰਧਾਨ ਦੀ ਨਵੀਂ ਟੀਮ ਵਿੱਚ ਸ਼ਾਮਲ

ਨਵੀਂ ਦਿੱਲੀ,17 ਅਗਸਤ

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਪੁਰਾਣੇ ਅਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ ਹੈ।ਇਸ ਬਦਲਾਅ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਆਰ ਐੱਸ ਐੱਸ ਨੇਤਾ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਥਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਜਨਰਲ ਸਕੱਤਰਾਂ ਵਿੱਚ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਆਬਜ਼ਰਵਰ ਸਤੀਸ਼ ਪੂਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਵਜੋਂ ਸੂਚੀ ਵਿੱਚ ਬਣੇ ਹੋਏ ਹਨ। ਇਸ ਸੂਚੀ ਦੀ ਖ਼ਾਸ ਗੱਲ ਵਣਜ ਮੰਤਰੀ ਪੀਯੂਸ਼ ਗੋਇਲ ਦੀ ਭਾਜਪਾ ਦੇ ਖ਼ਜ਼ਾਨਚੀ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਗੋਇਲ ਨੂੰ ਭਾਜਪਾ ਦੇ 'ਇੱਕ ਵਿਅਕਤੀ ਇੱਕ ਅਹੁਦਾ' ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ।ਇਸ ਤੋਂ ਇਲਾਵਾ, ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਵਜੋਂ ਬਣੇ ਰਹਿਣਗੇ।ਉੱਥੇ ਹੀ ਤਰੁਣ ਚੁੱਘ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਜਦਕਿ ਆਰ ਐੱਸ ਐੱਸ ਦੇ ਸੀਨੀਅਰ ਆਗੂ ਬੀ ਐੱਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਵਜੋਂ ਬਣੇ ਇਹ ਟੀਮ ਅਗਲੇ ਸਾਲ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।ਨਿਤਿਨ ਨਬੀਨ ਦੀ ਅੱਜ ਦੀ ਸੂਚੀ ਵਿੱਚ ਪੰਜਾਬ, ਯੂਪੀ ਅਤੇ ਉਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ।ਇਨ੍ਹਾਂ ਸੂਬਿਆਂ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ।

 

 

Ads

4
4

Share this post