ਇੰਡੀਗੋ ਦਾ ਵੱਡਾ ਐਲਾਨ! 3, 4 ਅਤੇ 5 ਦਸੰਬਰ ਨੂੰ ਫਸੇ ਯਾਤਰੀਆਂ ਨੂੰ ਮਿਲੇਗਾ 10,000 ਦਾ ਟ੍ਰੈਵਲ ਵਾਊਚਰ

ਇੰਡੀਗੋ ਦਾ ਵੱਡਾ ਐਲਾਨ! 3, 4 ਅਤੇ 5 ਦਸੰਬਰ ਨੂੰ ਫਸੇ ਯਾਤਰੀਆਂ ਨੂੰ ਮਿਲੇਗਾ 10,000 ਦਾ ਟ੍ਰੈਵਲ ਵਾਊਚਰ 

ਨਵੀਂ ਦਿੱਲੀ, 11 ਦਸੰਬਰ, 2025: ਦਸੰਬਰ ਦੀ ਸ਼ੁਰੂਆਤ ਵਿੱਚ ਉਡਾਣਾਂ ਦੇ ਰੱਦ ਹੋਣ ਅਤੇ ਭਾਰੀ ਦੇਰੀ ਦੇ ਚੱਲਦਿਆਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਹੁਣ ਯਾਤਰੀਆਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਤਾਜ਼ਾ ਸੰਕਟ ਤੋਂ ਪ੍ਰਭਾਵਿਤ ਯਾਤਰੀਆਂ ਲਈ ਰਿਫੰਡ ਤੋਂ ਬਾਅਦ ਹੁਣ ਇੱਕ 'ਵਾਧੂ ਮੁਆਵਜ਼ੇ' ਦਾ ਐਲਾਨ ਕੀਤਾ ਹੈ।ਸੋਸ਼ਲ ਮੀਡੀਆ ਪਲੇਟਫਾਰਮ ਐਕਸ  'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੂੰ ਏਅਰਪੋਰਟ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ ਅਤੇ ਭਾਰੀ ਅਸੁਵਿਧਾ ਹੋਈ, ਉਨ੍ਹਾਂ ਨੂੰ ਕੰਪਨੀ ਆਪਣੇ ਵੱਲੋਂ ਇੱਕ ਵਿਸ਼ੇਸ਼ ਤੋਹਫ਼ਾ ਦੇਣ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਖਰਾਬ ਤਜਰਬੇ ਦੀ ਕੁਝ ਹੱਦ ਤੱਕ ਭਰਪਾਈ ਹੋ ਸਕੇ।

Ads

4
4

Share this post