'ਵੰਦੇ ਮਾਤਰਮ ਤੇ ਅੱਜ ਰਾਜ ਸਭਾ 'ਚ ਹੋਵੇਗੀ ਚਰਚਾ,ਅਮਿਤ ਸ਼ਾਹ ਕਰਨਗੇ ਸ਼ੁਰੂਆਤ
'ਵੰਦੇ ਮਾਤਰਮ ਤੇ ਅੱਜ ਰਾਜ ਸਭਾ 'ਚ ਹੋਵੇਗੀ ਚਰਚਾ,ਅਮਿਤ ਸ਼ਾਹ ਕਰਨਗੇ ਸ਼ੁਰੂਆਤ
ਨਵੀਂ ਦਿੱਲੀ, 9 ਦਸੰਬਰ, 2025: ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 7ਵੇਂ ਦਿਨ, ਮੰਗਲਵਾਰ ਅੱਜ ਰਾਜ ਸਭਾ ਵਿੱਚ ਸਿਆਸੀ ਪਾਰਾ ਚੜ੍ਹਨ ਦੇ ਪੂਰੇ ਆਸਾਰ ਹਨ। ਰਾਸ਼ਟਰ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਅੱਜ ਉੱਚ ਸਦਨ ਵਿੱਚ ਇੱਕ ਵਿਸ਼ੇਸ਼ ਚਰਚਾ ਆਯੋਜਿਤ ਕੀਤੀ ਗਈ ਹੈ। ਇਸ ਇਤਿਹਾਸਕ ਬਹਿਸ ਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਸੱਤਾ ਪੱਖ ਵੱਲੋਂ ਸਦਨ ਦੇ ਨੇਤਾ ਅਤੇ ਸਿਹਤ ਮੰਤਰੀ ਜੇਪੀ ਨੱਡਾ ਵੀ ਆਪਣਾ ਪੱਖ ਰੱਖਣਗੇ ਅਤੇ ਇਸ ਗੀਤ ਦੇ ਇਤਿਹਾਸਕ ਮਹੱਤਵ 'ਤੇ ਰੌਸ਼ਨੀ ਪਾਉਣਗੇ।ਇਸ ਤੋਂ ਪਹਿਲਾਂ ਸੋਮਵਾਰ ਨੂੰ ਲੋਕ ਸਭਾ ਵਿੱਚ ਇਸੇ ਮੁੱਦੇ 'ਤੇ ਜ਼ੋਰਦਾਰ ਬਹਿਸ ਹੋਈ ਸੀ।