ਅਨਮੋਲ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ
ਅਨਮੋਲ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ
ਨਵੀਂ ਦਿੱਲੀ, 19 ਨਵੰਬਰ, 2025 : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਤੇ 'ਸੱਜਾ ਹੱਥ' ਕਹੇ ਜਾਣ ਵਾਲਾ ਅਨਮੋਲ ਬਿਸ਼ਨੋਈ ਆਖਰਕਾਰ ਭਾਰਤ ਪਰਤ ਆ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ, ਬੁੱਧਵਾਰ (19 ਨਵੰਬਰ) ਨੂੰ ਉਸਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ।ਏਅਰਪੋਰਟ 'ਤੇ ਲੈਂਡ ਹੁੰਦੇ ਹੀ NIA ਦੀ ਟੀਮ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ, ਜਿੱਥੋਂ ਉਸਨੂੰ ਸਿੱਧਾ ਪਟਿਆਲਾ ਹਾਊਸ ਕੋਰਟ ਲਿਜਾਇਆ ਜਾਵੇਗਾ। ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ NCP ਆਗੂ ਬਾਬਾ ਸਿੱਦੀਕੀ ਦੇ ਕਤਲ ਸਮੇਤ ਕਈ ਵੱਡੇ ਮਾਮਲਿਆਂ ਵਿੱਚ ਮੋਸਟ ਵਾਂਟਿਡ ਸੀ।ਅਨਮੋਲ ਬਿਸ਼ਨੋਈ 'ਤੇ ਕਈ ਗੰਭੀਰ ਦੋਸ਼ ਹਨ। ਉਹ ਮਈ 2022 ਵਿੱਚ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਸੀ। ਪੰਜਾਬ ਪੁਲਿਸ ਦੀ ਜਾਂਚ ਮੁਤਾਬਕ, ਲਾਰੈਂਸ ਨੇ ਤਿਹਾੜ ਜੇਲ੍ਹ ਤੋਂ ਸਾਜ਼ਿਸ਼ ਰਚੀ ਸੀ ਜਿਸਨੂੰ ਅਨਮੋਲ ਅਤੇ ਸਚਿਨ ਨੇ ਗੋਲਡੀ ਬਰਾੜ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਵਾਰਦਾਤ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ 'ਤੇ ਵਿਦੇਸ਼ ਭੱਜ ਗਿਆ ਸੀ।