CM ਰੇਖਾ ਗੁਪਤਾ ਦਾ 'ਵੱਡਾ' ਐਲਾਨ, ਦਿੱਲੀ ਦੇ 3 ਮੈਟਰੋ ਸਟੇਸ਼ਨ ਦੇ 'ਬਦਲੇ' ਜਾਣਗੇ ਨਾਂ

CM ਰੇਖਾ ਗੁਪਤਾ ਦਾ 'ਵੱਡਾ' ਐਲਾਨ, ਦਿੱਲੀ ਦੇ 3 ਮੈਟਰੋ ਸਟੇਸ਼ਨ ਦੇ 'ਬਦਲੇ' ਜਾਣਗੇ ਨਾਂ

 ਦਿੱਲੀ  ਦੀ ਮੁੱਖ ਮੰਤਰੀ ਰੇਖਾ ਗੁਪਤਾ  ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਇੱਕ ਵੱਡਾ ਐਲਾਨ ਕੀਤਾ। ਇਸ ਐਲਾਨ ਤਹਿਤ ਉਨ੍ਹਾਂ ਨੇ ਪੀਤਮਪੁਰਾ-ਹੈਦਰਪੁਰ ਬੈਲਟ ਦੇ ਤਿੰਨ ਪ੍ਰਮੁੱਖ ਮੈਟਰੋ ਸਟੇਸ਼ਨਾਂ ਦੇ ਨਾਂ ਬਦਲਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਯਾਤਰੀਆਂ ਦੀ ਸਹੂਲਤ ਵਧਾਉਣ ਅਤੇ ਸਥਾਨਕ ਪਛਾਣ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ।
ਇਹ ਹੋਣਗੇ 3 ਮੈਟਰੋ ਸਟੇਸ਼ਨਾਂ ਦੇ 'ਨਵੇਂ ਨਾਂ' 
1. ਪਹਿਲਾ: ਪ੍ਰਸਤਾਵਿਤ 'ਉੱਤਰੀ ਪੀਤਮਪੁਰਾ ਮੈਟਰੋ ਸਟੇਸ਼ਨ' (ਜੋ QU ਬਲਾਕ 'ਚ ਹੈ) ਨੂੰ ਹੁਣ "ਉੱਤਰੀ ਪੀਤਮਪੁਰਾ-ਪ੍ਰਸ਼ਾਂਤ ਵਿਹਾਰ ਮੈਟਰੋ ਸਟੇਸ਼ਨ" ਕਿਹਾ ਜਾਵੇਗਾ।
2. ਦੂਜਾ: 'ਪੀਤਮਪੁਰਾ ਨਾਰਥ ਮੈਟਰੋ ਸਟੇਸ਼ਨ' ਦਾ ਨਾਂ ਬਦਲ ਕੇ "ਹੈਦਰਪੁਰ ਵਿਲੇਜ ਮੈਟਰੋ ਸਟੇਸ਼ਨ" ਕਰ ਦਿੱਤਾ ਗਿਆ ਹੈ।
3. ਤੀਜਾ: ਮੌਜੂਦਾ 'ਪੀਤਮਪੁਰਾ ਮੈਟਰੋ ਸਟੇਸ਼ਨ' ਨੂੰ ਹੁਣ "ਮਧੂਬਨ ਚੌਕ ਮੈਟਰੋ ਸਟੇਸ਼ਨ" ਦੇ ਨਾਂ ਨਾਲ ਜਾਣਿਆ ਜਾਵੇਗਾ।

Ads

4
4

Share this post