ਦਿੱਲੀ ਜਾ ਰਹੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਦਿੱਲੀ ਜਾ ਰਹੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਨਵੀਂ ਦਿੱਲੀ, 17 ਨਵੰਬਰ, 2025 : ਦਿੱਲੀ 'ਚ 11 ਨਵੰਬਰ ਨੂੰ ਲਾਲ ਕਿਲ੍ਹਾ ਨੇੜੇ ਹੋਏ ਬਲਾਸਟ ਤੋਂ ਬਾਅਦ ਜਾਰੀ ਹਾਈ ਅਲਰਟ ਵਿਚਾਲੇ, ਦਿੱਲੀ ਦੇ ਨਿਜ਼ਾਮੁਦੀਨ ਆ ਰਹੀ ਸ਼੍ਰੀਧਾਮ ਐਕਸਪ੍ਰੈਸ 'ਚ ਬੰਬ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਦੱਸ ਦੇਈਏ ਕਿ ਇਹ ਸੂਚਨਾ ਭੋਪਾਲ ਚ ਅਧਿਕਾਰੀਆਂ ਨੂੰ ਮਿਲੀ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਟਰੇਨ ਦੇ ਜਨਰਲ ਕੋਚ 'ਚ ਬੰਬ ਹੈ, ਜਿਸ ਤੋਂ ਬਾਅਦ ਟਰੇਨ ਨੂੰ ਮਥੁਰਾ ਜੰਕਸ਼ਨ 'ਤੇ ਰੋਕ ਕੇ ਤਲਾਸ਼ੀ ਲਈ ਗਈ।ਬੰਬ ਦੀ ਸੂਚਨਾ ਮਿਲਦਿਆਂ ਹੀ ਟਰੇਨ 'ਚ ਸਵਾਰ ਯਾਤਰੀ ਵੀ ਦਹਿਸ਼ਤ 'ਚ ਆ ਗਏ। ਜਦੋਂ ਟਰੇਨ Mathura Junction 'ਤੇ ਪਹੁੰਚੀ, ਤਾਂ ਉੱਥੇ ਪਹਿਲਾਂ ਹੀ (ਆਰਪੀਐਫ), (ਜੀਆਰਪੀ), ਅਤੇ ਡੌਗ ਸਕੁਐਡ ਦੀਆਂ ਟੀਮਾਂ ਤਾਇਨਾਤ ਸਨ।