ਪੰਜਾਬ ਯੂਨੀਵਰਸਿਟੀ ਪ੍ਰਸਾਸ਼ਨ ਨੇ ਯੂਨੀਵਰਸਿਟੀ ’ਚ ਬਾਹਰੀ ਲੋਕਾਂ ਦੇ ਆਉਣ ’ਤੇ ਲਾਈ ਪਾਬੰਦੀ
ਪੰਜਾਬ ਯੂਨੀਵਰਸਿਟੀ ਪ੍ਰਸਾਸ਼ਨ ਨੇ ਯੂਨੀਵਰਸਿਟੀ ’ਚ ਬਾਹਰੀ ਲੋਕਾਂ ਦੇ ਆਉਣ ’ਤੇ ਲਾਈ ਪਾਬੰਦੀ
ਚੰਡੀਗੜ੍ਹ, 8 ਨਵੰਬਰ 2025 : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਸੱਦੇ ਗਏ "ਬੰਦ" ਤੋਂ ਪਹਿਲਾਂ, ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ (ਸ਼ਨੀਵਾਰ) ਨੂੰ ਕੈਂਪਸ 'ਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਤਹਿਤ, ਬਾਹਰੀ ਲੋਕਾਂ ਅਤੇ ਵਾਹਨਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਲਈ ਵੀ ID ਕਾਰਡ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।