PM ਮੋਦੀ ਅੱਜ 4 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

PM ਮੋਦੀ ਅੱਜ 4 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ 

ਵਾਰਾਣਸੀ, 8 ਨਵੰਬਰ, 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ) ਨੂੰ ਆਪਣੇ ਸੰਸਦੀ ਹਲਕੇ ਵਾਰਾਣਸੀ  ਦੇ ਦੌਰੇ 'ਤੇ ਹਨ, ਜਿੱਥੇ ਉਹ ਦੇਸ਼ ਨੂੰ ਚਾਰ ਨਵੀਆਂ ਵੰਦੇ ਭਾਰਤ  ਐਕਸਪ੍ਰੈਸ ਟਰੇਨਾਂ ਦੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 8 ਵਜੇ ਉੱਤਰ-ਪੂਰਬੀ ਰੇਲਵੇ ਦੇ ਬਨਾਰਸ  ਸਟੇਸ਼ਨ ਤੋਂ ਇਨ੍ਹਾਂ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਸਟੇਸ਼ਨ 'ਤੇ SPG ਸਮੇਤ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਦੇਰ ਰਾਤ ਰੇਲ ਮੰਤਰੀ ਨੇ ਲਿਆ ਜਾਇਜ਼ਾ

ਇਸ ਵੱਡੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੱਲ੍ਹ (ਸ਼ੁੱਕਰਵਾਰ) ਦੇਰ ਰਾਤ ਹੀ ਰੇਲਵੇ ਸਟੇਸ਼ਨ ਪਹੁੰਚ ਗਏ ਸਨ। ਅੱਜ ਹੋਣ ਵਾਲੇ ਮੁੱਖ ਪ੍ਰੋਗਰਾਮ ਵਿੱਚ ਰੇਲ ਮੰਤਰੀ ਤੋਂ ਇਲਾਵਾ, ਮੁੱਖ ਮੰਤਰੀ ਯੋਗੀ ਆਦਿਤਿਆਨਾਥ   ਰਾਜਪਾਲ ਆਨੰਦੀਬੇਨ ਪਟੇਲ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ ਵੀ ਮੌਜੂਦ ਰਹਿਣਗੇ।

(ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਦੇਰ ਸ਼ਾਮ ਹੀ ਪਹੁੰਚ ਗਏ ਸਨ। ਏਅਰਪੋਰਟ ਤੋਂ ਲੈ ਕੇ ਬਰੇਕਾ ਗੈਸਟ ਹਾਊਸ ਤੱਕ ਉਨ੍ਹਾਂ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।)

Ads

4
4

Share this post