ਦਿੱਲੀ 'ਚ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ
ਦਿੱਲੀ 'ਚ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ
ਦਿੱਲੀ 'ਚ ਵਧਦੇ ਪ੍ਰਦੂਸ਼ਣ ਅਤੇ ਜਾਮ ਨਾਲ ਨਜਿੱਠਣ ਲਈ, ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਐਲਾਨ ਤਹਿਤ 15 ਨਵੰਬਰ ਤੋਂ 15 ਫਰਵਰੀ ਤੱਕ, ਦਿੱਲੀ ਸਰਕਾਰ ਅਤੇ MCD ਦੇ ਦਫ਼ਤਰਾਂ ਦੇ ਸਮੇਂ 'ਚ ਬਦਲਾਅ ਕਰ ਦਿੱਤਾ ਗਿਆ ਹੈ।
ਕੀ ਹੈ ਨਵੀਂ ਦਫ਼ਤਰ ਟਾਈਮਿੰਗ
ਇੱਕ ਅਧਿਕਾਰਤ ਬਿਆਨ ਅਨੁਸਾਰ, ਦੋਵਾਂ ਪ੍ਰਮੁੱਖ ਸਰਕਾਰੀ ਸੰਸਥਾਵਾਂ ਦੇ ਸਮੇਂ ਨੂੰ ਵੱਖ-ਵੱਖ ਕੀਤਾ ਗਿਆ ਹੈ:
1. ਦਿੱਲੀ ਸਰਕਾਰ ਦੇ ਦਫ਼ਤਰ: ਹੁਣ ਸਵੇਰੇ 10:00 ਵਜੇ ਤੋਂ ਸ਼ਾਮ 6:30 ਵਜੇ ਤੱਕ ਚੱਲਣਗੇ।
2. MCD ਦੇ ਦਫ਼ਤਰ: ਹੁਣ ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ ਕੰਮ ਕਰਨਗੇ।