ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੀ-20 ਮੁਕਾਬਲਾ ਅੱਜ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੀ-20 ਮੁਕਾਬਲਾ ਅੱਜ
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਗੋਲਡ ਕੋਸਟ ਦੇ ਕੈਰਾਰਾ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:45 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਟਾਸ ਦੁਪਹਿਰ 1:15 ਵਜੇ ਹੋਵੇਗਾ। ਭਾਰਤ ਨੇ ਕੁਲਦੀਪ ਯਾਦਵ ਨੂੰ ਰਿਲੀਜ਼ ਕਰ ਦਿੱਤਾ ਹੈ ਅਤੇ ਆਸਟ੍ਰੇਲੀਆ ਨੇ ਓਪਨਰ ਟ੍ਰੈਵਿਸ ਹੈੱਡ ਨੂੰ ਟੀਮ ਵਿੱਚੋਂ ਰਿਲੀਜ਼ ਕਰ ਦਿੱਤਾ ਹੈ। ਆਲਰਾਉਂਡਰ ਗਲੇਨ ਮੈਕਸਵੈੱਲ ਸੱਟ ਤੋਂ ਠੀਕ ਹੋਣ ਤੋਂ ਬਾਅਦ ਅੱਜ ਮੈਦਾਨ ਵਿੱਚ ਵਾਪਸੀ ਕਰ ਸਕਦਾ ਹੈ। ਹੈੱਡ ਦੀ ਜਗ੍ਹਾ ਮੈਥਿਊ ਸ਼ਾਰਟ ਦੇ ਓਪਨਿੰਗ ਕਰਨ ਦੀ ਸੰਭਾਵਨਾ ਹੈ। ਪੰਜ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਹੈ।