ਹਰਿਆਣਾ ਦੇ DGP OP Singh ਦੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ

 ਹਰਿਆਣਾ ਦੇ DGP OP Singh ਦੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ

ਰੋਹਤਕ, 30 ਅਕਤੂਬਰ, 2025 : ਹਰਿਆਣਾ ਦੇ ਪੁਲਿਸ ਮੁਖੀ ਓਪੀ ਸਿੰਘ ਨੇ ਬੁੱਧਵਾਰ ਨੂੰ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਨੂੰ "ਲੂੰਬੜੀ, ਗਿੱਦੜ ਅਤੇ ਸੱਪ-ਬਿੱਛੂ" ਵਰਗਾ ਦੱਸਦਿਆਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਰੋਹਤਕ  ਵਿੱਚ ਐਸਪੀ ਦਫ਼ਤਰ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ ਡੀਜੀਪੀ ਨੇ ਕਿਹਾ ਕਿ ਗੈਂਗਸਟਰ "ਗਿੱਦੜਾਂ ਵਾਂਗ ਭੱਜਦੇ ਰਹਿੰਦੇ ਹਨ ਅਤੇ ਕੁੱਤੇ ਦੀ ਮੌਤ ਮਾਰੇ ਜਾਂਦੇ ਹਨ।"ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵਿਦੇਸ਼ 'ਚ ਬੈਠ ਕੇ ਧਮਕੀਆਂ ਦੇਣ ਵਾਲੇ ਗੈਂਗਸਟਰਾਂ ਨੂੰ ਲਲਕਾਰਦਿਆਂ ਕਿਹਾ, "ਮਾਂ ਦਾ ਦੁੱਧ ਪੀਤਾ ਹੈ ਤਾਂ ਟਿੱਕ ਕੇ ਦਿਖਾਓ (ਸਾਹਮਣੇ ਆਓ)। ਵਿਦੇਸ਼ 'ਚ ਇਸ ਲਈ ਬੈਠੇ ਹਨ, ਕਿਉਂਕਿ ਇੱਥੇ ਕੁਝ ਕਰਨ ਦੀ ਹਿੰਮਤ ਨਹੀਂ ਹੈ।" DGP ਓਪੀ ਸਿੰਘ ਨੇ ਅਪਰਾਧੀਆਂ ਨਾਲ ਨਜਿੱਠਣ ਲਈ ਪੁਲਿਸ ਦੀ ਰਣਨੀਤੀ ਨੂੰ ਵੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੀਆਂ 100 ਟੀਮਾਂ ਬਦਮਾਸ਼ਾਂ ਨੂੰ ਫੜਨ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਘੁੰਮ ਰਹੀਆਂ ਹਨ।

Ads

4
4

Share this post