ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ
ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ
ਚੰਡੀਗੜ੍ਹ, 30 ਅਕਤੂਬਰ, 2025 : ਚੰਡੀਗੜ੍ਹ ਵਿੱਚ ਸਰਦੀਆਂ ਦੀ ਦਸਤਕ ਦੇ ਨਾਲ ਹੀ, ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਅਤੇ ਸਟਾਫ਼=ਲਈ ਵੱਡਾ ਐਲਾਨ ਕੀਤਾ ਹੈ। 1 ਨਵੰਬਰ, 2025 ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਜਾ ਰਿਹਾ ਹੈ।ਇਹ ਸਰਦ ਰੁੱਤ ਦੀ ਸਮਾਂ-ਸਾਰਣੀ 1 ਨਵੰਬਰ, 2025 ਤੋਂ ਲਾਗੂ ਹੋਵੇਗੀ ਅਤੇ 31 ਮਾਰਚ, 2026 ਤੱਕ ਪ੍ਰਭਾਵੀ ਰਹੇਗੀ। ਨਵੇਂ ਹੁਕਮਾਂ ਤਹਿਤ, ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਲਈ ਸਮਾਂ ਵੱਖ-ਵੱਖ ਨਿਰਧਾਰਤ ਕੀਤਾ ਗਿਆ ਹੈ।
1. ਸਟਾਫ਼ ਦਾ ਸਮਾਂ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ।
2. ਵਿਦਿਆਰਥੀਆਂ ਦਾ ਸਮਾਂ : ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ।
ਡਬਲ ਸ਼ਿਫਟ ਸਕੂਲ
ਸਵੇਰ ਦੀ ਸ਼ਿਫਟ - (ਜਮਾਤ 6ਵੀਂ ਅਤੇ ਇਸ ਤੋਂ ਉੱਪਰ):
1. ਸਟਾਫ਼ ਦਾ ਸਮਾਂ: ਸਵੇਰੇ 7:50 ਵਜੇ ਤੋਂ ਦੁਪਹਿਰ 2:10 ਵਜੇ ਤੱਕ।
2. ਵਿਦਿਆਰਥੀਆਂ ਦਾ ਸਮਾਂ: ਸਵੇਰੇ 8:00 ਵਜੇ ਤੋਂ ਦੁਪਹਿਰ 1:15 ਵਜੇ ਤੱਕ।
ਸ਼ਾਮ ਦੀ ਸ਼ਿਫਟ - (ਜਮਾਤ 1ਲੀ ਤੋਂ 5ਵੀਂ):
1। ਸਟਾਫ਼ ਦਾ ਸਮਾਂ: ਸਵੇਰੇ 10:50 ਵਜੇ ਤੋਂ ਸ਼ਾਮ 5:10 ਵਜੇ ਤੱਕ।
2. ਵਿਦਿਆਰਥੀਆਂ ਦਾ ਸਮਾਂ: ਦੁਪਹਿਰ 12:45 ਵਜੇ ਤੋਂ ਸ਼ਾਮ 5:00 ਵਜੇ ਤੱਕ।
ਇਹ ਹੁਕਮ (ਜੋ 29 ਅਕਤੂਬਰ ਨੂੰ ਜਾਰੀ ਕੀਤਾ ਗਿਆ) ਯੂਟੀ, ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਪਾਲਣਾ ਲਈ ਭੇਜ ਦਿੱਤਾ ਗਿਆ ਹੈ।