3 ਨਵੰਬਰ ਨੂੰ ਹੋਵੇਗੀ ਹਰਿਆਣਾ ਕੈਬਿਨਟ ਦੀ ਮੀਟਿੰਗ
3 ਨਵੰਬਰ ਨੂੰ ਹੋਵੇਗੀ ਹਰਿਆਣਾ ਕੈਬਿਨਟ ਦੀ ਮੀਟਿੰਗ
ਚੰਡੀਗੜ੍ਹ, 29 ਅਕਤੂਬਰ, 2025 : ਹਰਿਆਣਾ ਸਰਕਾਰ ਆਗਾਮੀ ਹਫ਼ਤੇ ਵਿੱਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਜਾ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਕੈਬਨਿਟ ਦੀ ਅਗਲੀ ਬੈਠਕ 3 ਨਵੰਬਰ, 2025 (ਸੋਮਵਾਰ) ਨੂੰ ਨਿਰਧਾਰਤ ਕੀਤੀ ਗਈ ਹੈ।ਅਧਿਕਾਰਤ ਸੂਚਨਾ ਅਨੁਸਾਰ, ਇਹ ਬੈਠਕ ਸਵੇਰੇ 11:00 ਵਜੇ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਦੇ ਮੁੱਖ ਕਮੇਟੀ ਰੂਮ, ਜੋ ਕਿ ਚੌਥੀ ਮੰਜ਼ਿਲ 'ਤੇ ਹੈ,ਵਿਖੇ ਆਯੋਜਿਤ ਹੋਵੇਗੀ।ਇਸ ਬੈਠਕ ਵਿੱਚ ਸੂਬੇ ਨਾਲ ਜੁੜੇ ਵੱਖ-ਵੱਖ ਪ੍ਰਸ਼ਾਸਨਿਕ, ਨੀਤੀਗਤ ਅਤੇ ਵਿੱਤੀ ਮਾਮਲਿਆਂ 'ਤੇ ਚਰਚਾ ਹੋਣ ਅਤੇ ਕਈ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।