ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ ਦਾ ਕਰਨਗੇ ਦੌਰਾ, 'ਮੈਰੀਟਾਈਮ ਲੀਡਰਜ਼ ਕਨਕਲੇਵ' ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ ਦਾ ਕਰਨਗੇ ਦੌਰਾ, 'ਮੈਰੀਟਾਈਮ ਲੀਡਰਜ਼ ਕਨਕਲੇਵ' ਨੂੰ ਕਰਨਗੇ ਸੰਬੋਧਨ
ਨਵੀਂ ਦਿੱਲੀ/ਮੁੰਬਈ, 29 ਅਕਤੂਬਰ, 2025 : ਭਾਰਤ ਨੂੰ ਗਲੋਬਲ ਸਮੁੰਦਰੀ ਸ਼ਕਤੀ ਬਣਾਉਣ ਦੇ ਅਭਿਲਾਸ਼ੀ ਟੀਚੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਬੁੱਧਵਾਰ) ਨੂੰ ਮੁੰਬਈ ਦਾ ਦੌਰਾ ਕਰ ਰਹੇ ਹਨ। ਉਹ ਇੱਥੇ ਚੱਲ ਰਹੇ 'ਇੰਡੀਆ ਮੈਰੀਟਾਈਮ ਵੀਕ 2025' ਤਹਿਤ ਆਯੋਜਿਤ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, PM ਮੋਦੀ ਅੱਜ ਸ਼ਾਮ ਲਗਭਗ 4:00 ਵਜੇ ਮੁੰਬਈ ਦੇ ਨੇਸਕੋ ਐਗਜ਼ੀਬਿਸ਼ਨ ਸੈਂਟਰ ਵਿਖੇ 'ਮੈਰੀਟਾਈਮ ਲੀਡਰਜ਼ ਕਨਕਲੇਵ'ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਉਹ IMW ਦੇ ਪ੍ਰਮੁੱਖ ਪ੍ਰੋਗਰਾਮ 'ਗਲੋਬਲ ਮੈਰੀਟਾਈਮ ਸੀਈਓ ਫੋਰਮ' ਦੀ ਪ੍ਰਧਾਨਗੀ ਵੀ ਕਰਨਗੇ। ਇਹ ਫੋਰਮ ਦੁਨੀਆ ਭਰ ਦੀਆਂ ਦਿੱਗਜ ਸਮੁੰਦਰੀ ਕੰਪਨੀਆਂ ਦੀ ਲੀਡਰਸ਼ਿਪ ਪ੍ਰਮੁੱਖ ਨਿਵੇਸ਼ਕਾਂ ਨੀਤੀ ਨਿਰਮਾਤਾਵਾਂ , ਇਨੋਵੇਟਰਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਇੱਕਠੇ ਲਿਆਉਂਦਾ ਹੈ।