ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ : ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿਤਾ। ਵੈਸਟਇੰਡੀਜ਼ ਵਲੋਂ ਮਿਲੇ 121 ਦੌੜਾਂ ਦੇ ਟੀਚੇ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਭਾਰਤ ਵਲੋਂ ਕੇ.ਐਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦਿਆਂ ਜੇਤੂ ਸ਼ਾਟ ਖੇਡਦੇ ਹੇਏ ਚੌਕਾ ਲਾ ਕੇ  ਮੈਚ ਨੂੰ ਭਾਰਤ ਦੇ ਪੱਖ ਵਿਚ ਕਰ ਦਿਤਾ। ਰਾਹੁਲ 58 ਦੌੜਾਂ ਕੇ ਬਣਾ ਕੇ ਨਾਬਾਦ ਰਹੇ। ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਹਾਸਲ ਕਰਨ ਵਾਲੇ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ, ਜਦਕਿ ਪੂਰੀ ਲੜੀ ਵਿਚ ਗੇਂਦਬਾਜੀ ਨਾਲ ਤੇ ਸ਼ਾਨਦਾਰ ਸੈਂਕੜਾ ਲਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੂੰ ਪਲੇਅਰ ਆਫ਼ ਦੀ ਸਿਰੀਜ਼ ਚੁਣਿਆ ਗਿਆ।  ਅਹਿਮਦਾਬਾਦ ਵਿਖੇ ਹੋਏ ਪਹਿਲੇ ਟੈਸਟ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ ਇਕ ਪਾਰੀ ਅਤੇ 140 ਦੌੜਾਂ ਨਾਲ ਹਰਾਇਆ ਸੀ।

Ads

4
4

Share this post